ਕੋਰੋਨਾ ਦੀ ਇਸ ਸਾਰਨੀ ਤੋਂ ਸਪੱਸ਼ਟ ਹੋਵੇਗਾ ਵਾਇਰਸ ਦਾ ਖ਼ਤਰਾ, ਜਾਣੋ- ਭਾਰਤ ਸਮੇਤ 50 ਮੁਲਕਾਂ ਦਾ ਹਾਲ

ਨਵੀਂ ਦਿੱਲੀ : ਦੁਨੀਆ ਭਰ ‘ਚ ਕੋਰੋਨਾ ਵਾਇਰਸ Coronavirus ਦਾ ਕਹਿਰ ਜਾਰੀ ਹੈ। ਦੁਨੀਆ ‘ਚ ਹੁਣ ਤਕ ਇਸ ਵਾਇਰਸ ਨਾਲ 3600 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੱਖਾਂ ਲੋਕ ਇਸ ਤੋਂ ਪੀੜਤ ਹਨ। ਇਹ ਚੀਨ, ਭਾਰਤ, ਅਮਰੀਕਾ, ਯੂਰਪੀ ਦੇਸ਼ਾਂ ਤੇ ਪੱਛਮੀ ਏਸ਼ੀਆਂ ਦੇ ਕਈ ਦੇਸ਼ਾਂ ‘ਚ ਫੈਲ ਚੁੱਕਾ ਹੈ। ਸਭ ਤੋਂ ਵੱਧ ਮੌਤਾਂ ਚੀਨ ‘ਚ ਹੋਈਆਂ ਹਨ। ਅਜਿਹੇ ਵਿਚ ਅਕ ਜਗਿਆਸਾ ਇਹ ਹੁੰਦੀ ਹੈ ਕਿ ਆਖ਼ਿਰ ਕਿਹੜੇ-ਕਿਹੜੇ ਦੇਸ਼ ਇਸ ਤੋਂ ਪੀੜਤ ਹਨ। ਇਨ੍ਹਾਂ ਮੁਲਕਾਂ ‘ਚ ਕਿੰਨੇ ਲੋਕ ਪ੍ਰਭਾਵਿਤ ਹਨ, ਵੱਖ-ਵੱਖ ਦੇਸ਼ਾਂ ‘ਚ ਇਸ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ। ਆਓ ਅਸੀਂ ਤੁਹਾਨੂੰ ਦੇਸ਼ਵਾਰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਵੇਰਵਾ ਦਿੰਦੇ ਹਾਂ। ਇਸ ਸਾਰਨੀ ਨੂੰ ਰਾਇਟਰ ਨੇ 8 ਮਾਰਚ ਨੂੰ ਜਾਰੀ ਕੀਤਾ ਹੈ। ਦੇਸ਼——————-ਮੌਤ————–ਪੀੜਤ ਚੀਨ—————–3,097—————80,695 ਦੱਖਣੀ ਕੋਰੀਆ——-50—————7,134 ਈਰਾਨ—————233—————5,883 ਜਾਪਾਨ————–13—————1,157 ਫਰਾਂਸ—————16—————141 ਜਰਮਨੀ————-00—————795 ਸਪੇਨ—————-10—————480 ਅਮਰੀਕਾ————-19—————437 ਸਵਿਟਜ਼ਰਲੈਂਡ——–01—————228 ਬ੍ਰਿਟੇਨ—————-02—————209 ਨੀਦਰਲੈਂਡ————11—————188 ਬੈਲਜੀਅਮ————00—————-169 ਸਵੀਡਨ————–00—————161 ਨਾਰਵੇ—————-00—————147 ਸਿੰਗਾਪੁਰ————-00—————138 ਹਾਂਗਕਾਂਗ————-02—————10 ਮਲੇਸ਼ੀਆ————-00—————93 ਆਸਟ੍ਰੀਆ————00—————79 ਬਹਿਰੀਨ————-00—————90 ਆਸਟ੍ਰੇਲੀਆ———-02—————73 ਕੁਵੈਤ—————–00—————61 ਕੈਨੇਡਾ—————-00—————51 ਥਾਈਲੈਂਡ————–01—————50 ਆਈਸਲੈਂਡ————00—————50 ਮਿਸਰ—————–00—————48 ਇਰਾਕ—————–04—————47 ਗ੍ਰੀਸ——————-00—————46 ਤਾਇਵਾਨ————–01—————45 ਯੂਏਈ——————00—————45 ਅਲਜੀਰੀਆ————00—————36 ਭਾਰਤ——————00—————39 ਚੈੱਕ ਗਣਰਾਜ———-00—————26 ਡੈਨਮਾਰਗ————-00—————23 ਸੈਨ ਮੈਰੀਨੋ————01—————23 ਲਿਬਨਾਨ————–00—————22 ਫਲਸਤੀਨ————-00—————22 ਇਜ਼ਰਾਈਲ————00—————21 ਵੀਅਤਨਾਮ————00—————21 ਫਿਨਲੈਂਡ—————00—————19 ਬ੍ਰਾਜ਼ੀਲ—————-00—————19 ਆਇਰਲੈਂਡ————00—————18 ਓਮਾਨ—————–00—————16 ਰੂਸ——————–00—————15 ਇਕਵਾਡੋਰ————-00—————14 ਸਲੋਵੇਨੀਆ————-00—————12 ਕ੍ਰੋਏਸ਼ੀਆ—————00—————12 ਮਕਾਊ——————00—————10 ਅਰਜਨਟੀਨਾ————01—————09
ਚੀਨ, ਦੱਖਣੀ ਕੋਰੀਆ, ਈਰਾਨ, ਇਟਲੀ ਤੇ ਜਾਪਾਨ ਸਭ ਤੋਂ ਵੱਧ ਪ੍ਰਭਾਵਿਤ
ਵਿਸ਼ਵ ਭਰ ‘ਚ ਜਾਨਲੇਵਾ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹੁਣ ਤਕ ਇਹ 94 ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਰੱਖਿਆ ਹੈ। ਚੀਨ, ਦੱਖਣੀ ਏਰੀਆ, ਈਰਾਨ, ਇਟਲੀ ਤੇ ਜਾਪਾਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹਨ। ਕਈ ਯੂਰਪੀ ਦੇਸ਼ ਇਸ ਦੀ ਲਪੇਟ ‘ਚ ਹਨ। ਭਾਰਤੀ ਵੀ ਉਸ ਤੋਂ ਅਣਛੋਹਿਆ ਨਹੀਂ ਹੈ। ਇਸ ਤਰ੍ਹਾਂ ਦੁਨੀਆ ਭਰ ‘ਚ ਵਾਇਰਸ ਸੰਕ੍ਰਮਿਤ ਲੋਕਾਂ ਦਾ ਅੰਕੜਾ ਇਕ ਲੱਖ ਦੇ ਪਾਰ ਪਹੁੰਚ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,491 ਹੋ ਗਈ ਹੈ। ਈਰਾਨ ‘ਚ ਇਕ ਸੰਸਦ ਮੈਂਬਰ ਸਮੇਤ 21 ਪੀੜਤਾਂ ਦੀ ਮੌਤ ਹੋ ਗਈ। ਦੱਖਣੀ ਕੋਰੀਆ ਤੇ ਜਾਪਾਨ ‘ਚ ਵੀ ਲੋਕ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਹ ਵਾਇਰਸ ਮੱਧ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਹੀ ਦੁਨੀਆ ਭਰ ‘ਚ ਫੈਲਿਆ ਹੈ।
ਵਿਸ਼ਵ ਸਿਹਤ ਸੰਗਠਨ ਦਾ ਆਪਣਾ ਅਨੁਮਾਨ
ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਚੀਨ ਤੋਂ ਬਾਹਰ 94 ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਪਹੁੰਚਣ ਦੀ ਖ਼ਬਰ ਹੈ। ਪਿਛਲੇ 24 ਘੰਟਿਆਂ ਦੌਰਾਨ ਫਿਲਪੀਨ, ਨਿਊਜ਼ੀਲੈਂਡ, ਆਇਰਲੈਂਡ, ਚੈੱਕ ਗਣਰਾਜ, ਸਲੋਵੇਨੀਆ, ਭੂਟਾਨ, ਕੈਮਰੂਨ, ਸਰਬੀਆ ਤੇ ਦੱਖਣੀ ਅਫ਼ਰੀਕਾ ‘ਚ ਪਹਿਲੇ ਮਾਮਲੇ ਸਾਹਮਣੇ ਆਏ। ਡਬਲਯੂਐੱਚਓ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਲੀ ਡਾਇਰੈਕਟਰ ਮਾਈਕਲ ਰਿਆਨ ਨੇ ਕਿਹਾ ਕਿ ਫਿਲਹਾਲ ਅਜਿਹਾ ਕੋਈ ਸੰਕਤ ਨਹੀਂ ਹੈ ਕਿ ਗਰਮੀ ‘ਚ ਕੋਰੋਨਾ ਵਾਇਰਸ (ਕੋਵਿਡ-19) ਖ਼ਤਮ ਹੋ ਜਾਵੇਗਾ। ਸਾਡਾ ਅਨੁਮਾਨ ਹੈ ਕਿ ਇਹ ਵਾਇਰਸ ਲਗਾਤਾਰ ਫੈਲਦਾ ਰਹੇਗਾ।