ਭਨਿਆਰੇ ਸਾਧ ਦਾ ਗ੍ਰੰਥ ਛਾਪਣ ਬਾਰੇ ਸਰਕਾਰ ਨੂੰ ਚਿਤਾਵਨੀ

ਸ੍ਰੀ ਆਨੰਦਪੁਰ ਸਾਹਿਬ: ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਸਾਧ ਪਿਆਰਾ ਭਨਿਆਰਾਂਵਾਲੇ ਦੇ ਗੱਦੀ ਨਸ਼ੀਨ ਸਤਨਾਮ ਭਨਿਆਰੇ ਦੀ ਅਰਜ਼ੀ ਉੱਤੇ ਭਵਸਾਗਰ ਗ੍ਰੰਥ ਨੂੰ ਛਾਪਣ ਦੀ ਪ੍ਰਵਾਨਗੀ ਦੇਣ ਬਾਰੇ ਸੋਚ ਰਹੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਨਿਆਰਾ ਸਾਧ ਜਿਥੇ ਅਕਾਲ ਤਖ਼ਤ ਵੱਲੋਂ ਛੇਕਿਆ ਹੋਇਆ ਹੈ ਉੱਥੇ ਹੀ ਉਸ ਦੇ ਗਰੰਥ ਨੂੰ ਛਾਪਣ ਦੀ ਪ੍ਰਵਾਨਗੀ ਦੇਣ ਦੇ ਨਾਲ ਪੰਥ ਅਤੇ ਪੰਜਾਬ ਦੀ ਸ਼ਾਂਤ ਫ਼ਿਜ਼ਾ ਨੂੰ ਲਾਂਬੂ ਲੱਗ ਸਕਦਾ ਹੈ ਤੇ ਇਸ ਦੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਸੂਬਾ ਸਰਕਾਰ ਹੀ ਹੋਵੇਗੀ। 

Leave a Reply

Your email address will not be published. Required fields are marked *