ਕਠੂਆ: ਫ਼ੌਜੀ ਬੈਰਕ ਦੀ ਕੰਧ ਡਿੱਗਣ ਕਾਰਨ ਜੇਸੀਓ ਸਣੇ ਦੋ ਜਵਾਨਾਂ ਦੀ ਮੌਤ

ਕਠੂਆ : ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਫੌਜੀ ਕੈਂਪ ਵਿਚ ਬੈਰਕ ਦੀ ਕੰਧ ਡਿੱਗਣ ਨਾਲ ਜੇਸੀਓ ਸਣੇ ਦੋ ਜਵਾਨ ਮਾਰੇ ਗਏ ਅਤੇ ਇਕ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਬਿਲਾਵਾਰ ਖੇਤਰ ਦੇ ਮਛੇੜੀ ਕੈਂਪ ਵਿਖੇ ਬੈਰਕ ਦੀ ਕੰਧ ਡਿੱਗਣ ਕਾਰਨ ਮਲਬੇ ਹੇਠਾਂ ਤਿੰਨ ਫੌਜੀ ਦੱਬ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਮਲਬੇ ਵਿੱਚੋਂ ਤਿੰਨਾਂ ਨੂੰ ਬਾਹਰ ਕੱਢਿਆ ਅਤੇ ਗੰਭੀਰ ਹਾਲਤ ਵਿੱਚ ਸਦਰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਜੇਸੀਓ ਐੱਸਐੱਨ ਸਿੰਘ (45) ਤੇ ਨਾਇਕ ਪਰਵੇਸ਼ ਕੁਮਾਰ(39) ਨੂੰ ਮ੍ਰਿਤਕ ਐਲਾਨ ਦਿੱਤਾ। ਜੇਸੀਓ ਸੋਨੀਪਤ ਜ਼ਿਲ੍ਹੇ ਦਾ ਸੀ ਜਦ ਕਿ ਨਾਇਕ ਜੰਮੂ ਕਸ਼ਮੀਰ ਦੇ ਸਾਂਬਾ ਦਾ ਸੀ। ਗੰਭੀਰ ਜ਼ਖ਼ਮੀ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਸ ਜਵਾਨ ਦੀ ਪਛਾਣ ਫ਼ੌਜੀ ਮੰਗਲ ਸਿੰਘ (46) ਵਜੋਂ ਹੋਈ ਹੈ ਤੇ ਉਸ ਨੂੰ ਇਲਾਜ ਲਈ ਪਠਾਨਕੋਟ ਭੇਜ ਦਿੱਤਾ ਹੈ।

Leave a Reply

Your email address will not be published. Required fields are marked *