ਜੇਮਜ਼ ਬਾਂਡ ਫਿਲਮ ਦੀ ਅਭਿਨੇਤਰੀ ਕੋਰੋਨਾ ਦੀ ਲਪੇਟ ‘ਚ
ਲਾਸ ਏਂਜਲਸ : ਜੇਮਜ਼ ਬਾਂਡ ਸੀਰੀਜ਼ ਦੀ ‘ਕਵਾਂਟਮ ਆਫ ਸੋਲੇਸ’ ਫਿਲਮ ਵਿਚ ਕੰਮ ਕਰ ਚੁੱਕੀ ਅਭਿਨੇਤਰੀ ਓਲਗਾ ਕੁਰੀਲੈਂਕੋ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। 40 ਸਾਲਾ ਓਲਗਾ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਜਾਂਚ ‘ਚ ਪੌਜ਼ਿਟਿਵ ਪਾਈ ਗਈ ਹੈ। ਇਸ ਪਿੱਛੋਂ ਉਨ੍ਹਾਂ ਨੇ ਆਪਣੇ ਘਰ ਵਿਚ ਹੀ ਖ਼ੁਦ ਨੂੰ ਸਭ ਤੋਂ ਅਲੱਗ ਕਰ ਲਿਆ ਹੈ। ਓਲਗਾ ਨੇ ਲਿਖਿਆ ਕਿ ਕੋਰੋਨਾ ਟੈਸਟ ਪੌਜ਼ਿਟਿਵ ਆਉਣ ਪਿੱਛੋਂ ਇਕ ਹਫ਼ਤੇ ਤੋਂ ਘਰ ਵਿਚ ਬੰਦ ਹਾਂ। ਮੈਨੂੰ ਬੁਖਾਰ ਅਤੇ ਥਕਾਨ ਹੈ। ਤੁਸੀਂ ਸਾਰੇ ਆਪਣਾ ਧਿਆਨ ਰੱਖੋ ਅਤੇ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲਉ। ਓਲਗਾ ਤੋਂ ਪਹਿਲੇ ਮਸ਼ਹੂਰ ਹਾਲੀਵੁੱਡ ਅਭਿਨੇਤਾ ਟਾਮ ਹੈਂਕਸ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਰੀਟਾ ਵਿਲਸਨ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।