ਇਕ ਕਰੋੜ 56 ਲੱਖ ਦੀ ਡਰੱਗ ਮਨੀ ਬਰਾਮਦ ਕਰਨ ‘ਚ ਬਰਨਾਲਾ ਪੁਲਿਸ ਨੂੰ ਮਿਲੀ ਸਫਲਤਾ, ਤੋੜੀ ਡਰੱਗ ਚੇਨ

ਬਰਨਾਲਾ : ਬਰਨਾਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਪੂਰੇ ਇਕ ਮਹੀਨੇ ‘ਚ ਨਸ਼ੇ ਦੀ ਵੱਡੀ ਖੇਪ ਸਣੇ ਅੱਠ ਜਣਿਆਂ ਨੂੰ ਦਬੋਚਦਿਆਂ ਜਿੱਥੇ ਜ਼ਿਲ੍ਹਾ ਬਰਨਾਲਾ ਦੀ ਮੈਡੀਕਲ ਨਸ਼ਾ ਸਪਲਾਈ ਲਾਈਨ ਤੋੜੀ ਹੈ, ਉੱਥੇ ਹੀ ਨਸ਼ਾ ਤਸਕਰਾਂ ਦੇ ਕੰਨ ਖੜ੍ਹੇ ਕਰਦਿਆਂ ਇਹ ਕਾਲਾ ਧੰਦਾ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੇ 1,56,60,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਸ਼ੁੱਕਰਵਾਰ ਸ਼ਾਮ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਡੀਐਸਪੀ ਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਲੇਰਕੋਟਲੇ ਤੋਂ ਆਰ ਕੇ ਫਰਮ ਦੇ ਮਾਲਕ ਰਾਜਿੰਦਰ ਕੁਮਾਰ ਤੋਂ ਇਕੱਲੇ ਤੋਂ ਚਾਰ ਬੈਂਕ ਲਾਕਰਾਂ ਵਿੱਚੋਂ 1,49,60,000 ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਮਨੀ ਚਾਰ ਬੈਂਕ ਲਾਕਰਾਂ ਸਣੇ ਉਸ ਦੇ ਘਰ ਤੋਂ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਬਰਨਾਲਾ ਦੇ ਇੱਕ ਮੈਡੀਕਲ ਤੋਂ ਮੈਡੀਕਲ ਦੇ ਮਾਲਕ ਰਿੰਕੂ ਮਿੱਤਲ ਤੋਂ ਪੰਜ ਲੱਖ ਡਰੱਗ ਮਨੀ ਸਣੇ , ਮੈਡੀਕਲ ਨਸ਼ਾ ਤਸਕਰ ਪ੍ਰੇਮ ਕੁਮਾਰ ਤੋਂ ਇੱਕ ਲੱਖ ਚਾਲੀ ਹਜ਼ਾਰ ਰੁਪਏ ਡਰੱਗ ਮਨੀ ਸਣੇ ਹਰਦੀਪ ਸਿੰਘ ਬੱਬੂ ਤੋਂ ਸੱਠ ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ । 95 ਨੰਬਰ ਐੱਫਆਈਆਰ ਚ ਜਿੱਥੇ ਪਾਛੇ ਨਸ਼ਾ ਮੈਡੀਕਲਾਂ ਦੇ ਮਾਲਕਾਂ ਸਣੇ ਅੱਠ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਉੱਥੇ ਹੀ ਇਨ੍ਹਾਂ ਤੋਂ 44, 20,070ਨਸ਼ੀਲੀਆਂ ਗੋਲੀਆਂ ਟੀਕੇ ਕੈਪਸੂਲ ਆਦਿ ਬਰਾਮਦ ਕੀਤੇ ਗਏ ਹਨ ।

30 ਅਪ੍ਰੈਲ ਤਕ ਬਰਨਾਲਾ ਜ਼ਿਲ੍ਹਾ ਹੋ ਜਾਵੇਗਾ ਨਸ਼ਾ ਮੁਕਤ- ਐੱਸਐੱਸਪੀ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਇਹ ਵੀ ਐਲਾਨ ਕੀਤਾ ਕਿ 30 ਅਪ੍ਰੈਲ ਤਕ ਜ਼ਿਲ੍ਹਾ ਬਰਨਾਲਾ ਨਸ਼ਾ ਮੁਕਤ ਹੋ ਜਾਵੇਗਾ। ਮੈਡੀਕਲ ਨਸ਼ੇ ਦੇ ਵਗ ਰਹੇ ਪੰਜਾਬ ‘ਚ ਦਰਿਆ ਨੂੰ ਠੱਲ੍ਹ ਪਾਉਂਦਿਆਂ ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਇਸ ਸੰਤਾਪ ਨੂੰ ਝੱਲ ਰਿਹਾ ਹੈ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਕਰਨ ਅਤੇ ਜ਼ਿਲ੍ਹਾ ਬਰਨਾਲਾ ਨੂੰ ਹਰਿਆ-ਭਰਿਆ ਕਰਨ ਲਈ ਉਨ੍ਹਾਂ ਨੇ ਇਹ ਖੁਦ ਦਾ ਟੀਚਾ ਮਿਥਿਆ ਹੈ। ਉਹ 30 ਅਪ੍ਰੈਲ ਤਕ ਬਰਨਾਲਾ ਨੂੰ ਨਸ਼ਾ ਮੁਕਤ ਐਲਾਨ ਦੇਣਗੇ।

95 ਨੰਬਰ ਐੱਫਆਈਆਰ ਦੀ ਜਾਂਚ ਹੋਵੇਗੀ ਬੇਮਿਸਾਲ – ਐੱਸਐੱਸਪੀ ਮੈਡੀਕਲ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਤੋੜਦਿਆਂ ਬਰਨਾਲਾ ਹੀ ਨਹੀਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਉੱਤਰ ਪ੍ਰਦੇਸ਼ ਤਕ ਜਾਂਚ ਦਾ ਧੁਰਾ ਜੋੜਨ ਵਾਲੇ ਦਬੰਗ ਐੱਸਐੱਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਐੱਫਆਈਆਰ ਦੀ ਬੇਮਿਸਾਲ ਜਾਂਚ ਹੋਵੇਗੀ ਜੋ ਪੂਰੇ ਹਿੰਦੋਸਤਾਨ ‘ਚ ਇੱਕ ਮਿਸਾਲ ਬਣੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ‘ਚ ਮੈਡੀਕਲ ਨਸ਼ੇ ਦੇ ਵਿਛੇ ਜਾਲ ‘ਚ ਜੋ ਵੀ ਨਸ਼ਾ ਵੇਚਣ ਦਾ ਕਾਲਾ ਧੰਦਾ ਕਰਦੇ ਹਨ, ਸਭ ਨੂੰ ਨੰਗਾ ਕੀਤਾ ਜਾਵੇਗਾ । ਮਹਿਲਾ,ਬੱਚੇ ਤੇ ਜ਼ਿਲ੍ਹੇ ਦੇ ਲੋਕਾਂ ਨੇ ਪੁਲਿਸ ਤੇ ਕੀਤਾ ਵਿਸ਼ਵਾਸ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਇਹ ਗੱਲ ਬੜੇ ਫਖਰ ਨਾਲ ਸਾਂਝੀ ਕੀਤੀ ਕਿ ਜ਼ਿਲ੍ਹਾ ਬਰਨਾਲਾ ਦੀਆਂ ਮਹਿਲਾਵਾਂ, ਬੱਚੇ ਤੇ ਬੁੱਧੀਜੀਵੀ ਨੇ ਬਰਨਾਲਾ ਪੁਲਿਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਖੁਦ ਫੋਨ ਰਾਹੀਂ ਨਸ਼ਾ ਵੇਚਣ ਵਾਲਿਆਂ ਦੀ ਨਿਸ਼ਾਨਦੇਹੀ ਕਰਵਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕਾਲੇ ਧੰਦੇ ‘ਚ ਡੁੱਬੇ ਲੋਕਾਂ ਨੂੰ ਕੱਢਣ ਅਤੇ ਇਸ ਕਾਲੇ ਧੰਦੇ ਜ਼ਰੀਏ ਕਾਲਾ ਧਨ ਕਮਾਉਣ ਵਾਲਿਆਂ ਨੂੰ ਵੀ ਨੰਗਾ ਕਰਨ ‘ਚ ਪੁਲਿਸ ਦਾ ਸਾਥ ਦਿੱਤਾ ਜਾਵੇ। ਕਾਨਫਰੰਸ ਦੌਰਾਨ ਉਨ੍ਹਾਂ ਨੇ ਜੋਧਪੁਰ ਦੇ ਇੱਕ ਡਾਕਟਰ ਗੁਰਚਰਨ ਸਿੰਘ ਤੋਂ 800 ਨਸ਼ੇ ਦੀਆਂ ਗੋਲੀਆਂ ਬਰਾਮਦ ਕਰਨ ‘ਤੇ ਇਤਲਾਹ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਤਲਾਹ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।ਇਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ‘ਚ ਬਣਾਈ ਗਈ ਵਿਸ਼ੇਸ਼ ਟੀਮ “ਚ ਐੱਸਪੀਡੀ ਸੁਖਦੇਵ ਸਿੰਘ ਵਿਰਕ ਡੀਐੱਸਪੀ ਰਮਨਿੰਦਰ ਸਿੰਘ ਦਿਓਲ ਤੇ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *