ਕਰੋਨਾ: ਪੰਜਾਬ ’ਚ 34 ਹੋਰ ਮੌਤਾਂ

ਚੰਡੀਗੜ੍ਹ :ਪੰਜਾਬ ’ਚ ਕੋਵਿਡ-19 ਦਾ ਮੁੜ ਫੈਲਾਅ ਹੋਣ ਲੱਗਾ ਹੈ ਅਤੇ ਲੰਘੇ 24 ਘੰਟਿਆਂ ਵਿੱਚ ਸੂਬੇ ਵਿਚ ਕਰੋਨਾ ਨੇ 34 ਜਾਨਾਂ ਲੈ ਲਈਆਂ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਕਰੋਨਾ ਕਾਰਨ ਪੰਜ-ਪੰਜ ਮੌਤਾਂ ਹੋਈਆਂ ਹਨ ਜਦਕਿ ਜਲੰਧਰ ਤੇ ਮੁਹਾਲੀ ਵਿਚ ਛੇ-ਛੇ, ਗੁਰਦਾਸਪੁਰ ਤੇ ਤਰਨ ਤਾਰਨ ਵਿਚ ਦੋ-ਦੋ, ਕਪੂਰਥਲਾ ਵਿਚ ਤਿੰਨ, ਲੁਧਿਆਣਾ, ਫਾਜ਼ਿਲਕਾ, ਨਵਾਂ ਸ਼ਹਿਰ, ਸੰਗਰੂਰ ਅਤੇ ਰੋਪੜ ਵਿਚ ਇੱਕ-ਇੱਕ ਮੌਤ ਹੋਈ ਹੈ। ਪੰਜਾਬ ’ਚ ਅੱਜ ਕਰੋਨਾ ਦੇ 1414 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ 194 ਮੁਹਾਲੀ ਵਿੱਚ, ਹੁਸ਼ਿਆਰਪੁਰ ’ਚ 188, ਅੰਮ੍ਰਿਤਸਰ ਵਿੱਚ 112, ਲੁਧਿਆਣਾ ਵਿਚ 133 ਅਤੇ ਕਪੂਰਥਲਾ ਵਿਚ 109 ਨਵੇਂ ਕੇਸ ਆਏ ਹਨ। ਪੰਜਾਬ ’ਚ ਕਰੋਨਾ ਦੇ ਕੁੱਲ ਕੇਸ 1,94,753 ਹਨ ਜਿਨ੍ਹਾਂ ’ਚੋਂ 1,78,271 ਵਿਅਕਤੀ ਠੀਕ ਹੋ ਚੁੱਕੇ ਹਨ ਜਦਕਿ 10,452 ਐਕਟਿਵ ਕੇਸ ਹਨ। ਪੰਜਾਬ ’ਚ ਹੁਣ ਤੱਕ ਕਰੋਨਾ ਨਾਲ 6030 ਮੌਤਾਂ ਹੋਈਆਂ ਹਨ। ਕੇਂਦਰ ਸਰਕਾਰ ਨੇ ਦੇਸ਼ ਦੇ ਹੋਰਨਾਂ ਸੂਬਿਆਂ ਸਮੇਤ ਪੰਜਾਬ ’ਚ ਆਪਣੀਆਂ ਟੀਮਾਂ ਭੇਜੀਆਂ ਹਨ ਜੋ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਵੱਖ-ਵੱਖ ਥਾਵਾਂ ’ਤੇ ਸਖ਼ਤੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *