ਹਾਦਸੇ ਮਗਰੋਂ ਕਾਰ ਨੂੰ ਅੱਗ ਲੱਗੀ

ਮੋਰਿੰਡਾ : ਮੋਰਿੰਡਾ ਬਾਈਪਾਸ ’ਤੇ ਰੇਲਵੇ ਪੁਲ ਹੇਠਾਂ ਬੱਸ ਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਚਾਲਕ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੋਰਿੰਡਾ ਅਤੇ ਉਸਦੇ ਨਾਲ ਡੇਢ ਸਾਲ ਦੇ ਇੱਕ ਛੋਟੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸਾ ਉੱਦੋਂ ਵਾਪਰਿਆ ਜਦੋਂ ਸਰਕਾਰੀ ਹਸਪਤਾਲ ਮੋਰਿੰਡਾ ਲਾਗੇ ਪੈਂਦੇ ਫਾਟਕਾਂ ਤੋਂ ਸ਼ਿਵ ਮੋਟਰਜ਼ ਸਰਵਿਸ ਵਾਲਿਆਂ ਦੀ ਬੱਸ ਰੇਲਵੇ ਟਰੈਕ ਨਾਲ ਬਣੀ ਸੜਕ ’ਤੇ ਬਾਈਪਾਸ ਵਾਲੇ ਪਾਸੇ ਜਾ ਰਹੀ ਸੀ। ਇਸੇ ਦੌਰਾਨ ਮਾਰੂਤੀ ਅਲਟੋ ਕਾਰ ਦੀ ਬੱਸ ਨਾਲ ਟੱਕਰ ਹੋ ਗਈ।