ਪੰਜਾਬ ਵਿਚ 57 ਹੋਰ ਮੌਤਾਂ, 2903 ਨਵੇਂ ਕੇਸ

ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਵਧਦੇ ਪ੍ਰਭਾਵ ਦੌਰਾਨ ਅੱਜ ਇਸ ਮਹਾਮਾਰੀ ਕਾਰਨ 57 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੂਬੇ ਵਿੱਚ ਕਰੋਨਾਵਾਇਰਸ ਦੇ 2903 ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇਵਾਰ ਸਥਿਤੀ ਦੇਖੀ ਜਾਵੇ ਤਾਂ ਹੁਸ਼ਿਆਰਪੁਰ ਤੇ ਜਲੰਧਰ ਵਿਚ 9-9, ਅੰਮ੍ਰਿਤਸਰ ਤੇ ਪਟਿਆਲਾ ’ਚ 6-6, ਲੁਧਿਆਣਾ, ਗੁਰਦਾਸਪੁਰ ਤੇ ਤਰਨ ਤਾਰਨ ’ਚ 5-5, ਬਠਿੰਡਾ ਤੇ ਮੁਹਾਲੀ ’ਚ 3-3 ਅਤੇ ਮੋਗਾ ਤੇ ਪਠਾਨਕੋਟ ’ਚ 2-2 ਮੌਤਾਂ ਹੋਈਆਂ ਹਨ।