ਕਰੋਨਾ: ਪੰਜਾਬ ਵਿਚ 51 ਮੌਤਾਂ, 3019 ਨਵੇਂ ਕੇਸ

ਚੰਡੀਗੜ੍ਹ : ਪੰਜਾਬ ਵਿਚ ਕਰੋਨਾਵਾਇਰਸ ਕਾਰਨ ਅੱਜ 51 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ਵਿੱਚ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 7083 ’ਤੇ ਪਹੁੰਚ ਗਈ ਹੈ। ਸੂਬੇ ਵਿੱਚ ਅੱਜ ਹੋਈਆਂ 51 ਮੌਤਾਂ ’ਚੋਂ ਅੰਮ੍ਰਿਤਸਰ ’ਚ 10, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਲੁਧਿਆਣਾ ’ਚ 7-7, ਰੂਪਨਗਰ ਵਿਚ 4, ਮੁਹਾਲੀ ਤੇ ਪਟਿਆਲਾ ’ਚ 3-3, ਤਰਨ ਤਾਰਨ ’ਚ 2 ਅਤੇ ਬਠਿੰਡਾ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਕਰੋਨਾ ਦੇ 3019 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 2955 ਮਰੀਜ਼ ਠੀਕ ਹੋਏ ਹਨ। ਇਸ ਵੇਲੇ ਸੂਬੇ ਵਿੱਚ 25,314 ਐਕਟਿਵ ਕੇਸ ਹਨ।