ਮਿਆਂਮਾਰ: ਸੂ ਕੀ ਨਵਾਂ ਦੋਸ਼ਾਂ ’ਚ ਘਿਰੀ

ਯੈਂਗੌਨ: ਮਿਆਂਮਾਰ ’ਚ ਰਾਜਪਲਟਾ ਕਰਕੇ ਸੱਤਾ ’ਤੇ ਕਾਬਜ਼ ਹੋਏ ਫੌਜੀ ਜੁੰਟਾ ਵੱਲੋਂ ਦੇਸ਼ ਦੀ ਲੋਕ ਨੇਤਾ ਆਂਗ ਸਾਂ ਸੂ ਕੀ ’ਤੇ ਇੱਕ ਨਵਾਂ ਅਪਰਾਧਕ ਦੋਸ਼ ਲਾਇਆ ਗਿਆ ਹੈ। ਸੂ ਕੀ ਸੋਮਵਾਰ ਨੂੰ ਵੀਡੀਓ ਲਿੰਕ ਰਾਹੀਂ ਰਾਜਧਾਨੀ ਨੇਪਈਤਾ ’ਚ ਇੱਕ ਜੱਜ ਸਾਹਮਣੇ ਪੇਸ਼ ਹੋਈ। ਸੂ ਕੀ ’ਤੇ ਕਰੋਨਾ ਲਾਗ ਦੇ ਫੈਲਾਅ ਨੂੰ ਰੋਕਣ ਦੇ ਮਨਸ਼ੇ ਨਾਲ ਇੱਕ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ, ਇਸੇ ਕਾਨੂੰਨ ਤਹਿਤ ਉਨ੍ਹਾਂ ਖ਼ਿਲਾਫ਼ ਇਹ ਦੂਜਾ ਦੋਸ਼ ਹੈ। ਸੂ ਕੀ ਪਹਿਲਾਂ ਹੀ ਨਾਜਾਇਜ਼ ਤੌਰ ’ਤੇ ਵਾਕੀ-ਟਾਕੀ ਦਰਾਮਦ, ਬਿਨਾਂ ਲਾਇਸੈਂਸ ਉਨ੍ਹਾਂ ਦੀ ਵਰਤੋਂ ਕਰਨ, ਜਨਤਕ ਅਸ਼ਾਂਤੀ ਭੜਕਾਉਣ ਅਤੇ ਅਧਿਕਾਰਤ ਸੀਕ੍ਰੇਟ ਕਾਨੂੰਨ ਨੂੰ ਤੋੜਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ।