ਬਹਿਬਲ ਗੋਲੀ ਕਾਂਡ ਕੇਸ ’ਚ ਅੱਜ ਆ ਸਕਦਾ ਹੈ ਹਾਈ ਕੋਰਟ ਦਾ ਫ਼ੈਸਲਾ

ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ਵਿੱਚ ਮੁਕੰਮਲ ਪੜਤਾਲ ਰਿਪੋਰਟ ਰੱਦ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰੀ ਜਾਂਚ ਟੀਮ ਅਤੇ ਪੰਜਾਬ ਸਰਕਾਰ ਲਈ 20 ਅਪਰੈਲ ਦਾ ਦਿਨ ਕਾਫ਼ੀ ਅਹਿਮ ਹੈ। ਇਸ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਹਿਬਲ ਗੋਲੀ ਕਾਂਡ ਦੇ ਮਾਮਲੇ ਦੀ ਸੁਣਵਾਈ ਕਰੇਗੀ। ਇਸ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਤਰਜ਼ ’ਤੇ ਬਹਿਬਲ ਗੋਲੀ ਕਾਂਡ ਮਾਮਲੇ ਦੀ ਪੜਤਾਲ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਜਸਟਿਸ ਅਲਕਾ ਸਰੀਨ ਨੇ ਇਸ ਮਾਮਲੇ ਦੀ ਸੁਣਵਾਈ 20 ਅਪਰੈਲ ਨਿਸ਼ਚਿਤ ਕੀਤੀ ਸੀ। ਕੋਟਕਪੂਰਾ ਗੋਲੀ ਕਾਂਡ ਸਬੰਧੀ ਹਾਈ ਕੋਰਟ ਦਾ ਫ਼ੈਸਲਾ ਅਜੇ ਤੱਕ ਜਨਤਕ ਨਹੀਂ ਹੋਇਆ ਅਤੇ ਜੇਕਰ 20 ਅਪਰੈਲ ਨੂੰ ਵੀ ਇਹ ਫ਼ੈਸਲਾ ਜਨਤਕ ਨਹੀਂ ਹੁੰਦਾ ਤਾਂ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਟਲ ਵੀ ਸਕਦੀ ਹੈ।