ਪੰਜਾਬ ’ਚ ਕਰੋਨਾ ਨੇ ਲਈਆਂ 76 ਹੋਰ ਜਾਨਾਂ

ਚੰਡੀਗੜ੍ਹ : ਪੰਜਾਬ ਵਿੱਚ ਜਾਰੀ ਕਰੋਨਾ ਦੇ ਕਹਿਰ ਦੇ ਚਲਦਿਆਂ ਪਿਛਲੇ ਇੱਕ ਦਿਨ ਦੌਰਾਨ ਇਸ ਵਾਇਰਸ ਨੇ 76 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਸੂਬੇ ਵਿੱਚ ਇਸ ਸਮੇਂ ਦੌਰਾਨ 5456 ਸੱਜਰੇ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 8189 ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪੰਜਾਬ ਅੰਦਰ ਲੰਘੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੌਰਾਨ ਸੂਬੇ ਵਿੱਚ ਹੁਣ ਤੱਕ 3.19 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 2.70 ਲੱਖ ਤੋਂ ਵੱਧ ਠੀਕ ਵੀ ਹੋਏ ਹਨ। ਇਸੇ ਤਰ੍ਹਾਂ 40584 ਇਲਾਜ ਅਧੀਨ ਹਨ। ਲੰਘੇ ਇੱਕ ਦਿਨ ਦੌਰਾਨ ਅੰਮ੍ਰਿਤਸਰ ’ਚ 10, ਗੁਰਦਾਸਪੁਰ ’ਚ 9, ਮੁਹਾਲੀ ਤੇ ਲੁਧਿਆਣਾ ’ਚ 7-7, ਬਠਿੰਡਾ, ਜਲੰਧਰ ਤੇ ਪਟਿਆਲਾ ’ਚ 5-5, ਤਰਨ ਤਾਰਨ, ਪਠਾਨਕੋਟ ਤੇ ਹੁਸ਼ਿਆਰਪੁਰ ’ਚ 4-4, ਰੋਪੜ ਤੇ ਕਪੂਰਥਲਾ ’ਚ 3-3, ਮੁਕਤਸਰ, ਫਾਜ਼ਿਲਕਾ ਤੇ ਫ਼ਿਰੋਜ਼ਪੁਰ ’ਚ 2-2, ਬਰਨਾਲਾ, ਮੋਗਾ, ਫਤਿਹਗੜ੍ਹ ਸਾਹਿਬ ਤੇ ਸੰਗਰੂਰ ’ਚ ਇੱਕ-ਇਕ ਵਿਅਕਤੀ ਦੀ ਮੌਤ ਹੋਈ ਹੈ।