ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਦੀ ਯਾਤਰਾ ਨਾ ਕਰਨ ਜਾਂ ਜਿੰਨੀ ਜਲਦੀ ਹੋ ਸਕੇ ਉਹ ਭਾਰਤ ਵਿਚੋਂ ਨਿਕਲ ਜਾਣ। ਅਮਰੀਕਾ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾ ਵਧ ਰਿਹਾ ਹੈ ਤੇ ਉਥੇ ਇਲਾਜ ਦੇ ਵਸੀਲੇ ਸੀਮਤ ਹਨ ਜਿਸ ਕਾਰਨ ਜੇ ਅਮਰੀਕੀ ਨਾਗਰਿਕ ਉਥੇ ਰਹੇ ਤਾਂ ਉਨ੍ਹਾਂ ਲਈ ਖਤਰਾ ਪੈਦਾ ਹੋ ਸਕਦਾ ਹੈ।