ਨਿਊਯਾਰਕ ’ਚ ਭਾਰਤੀ ਵਿਅਕਤੀ ਵੱਲੋਂ ਮਾਂ ਦਾ ਕਤਲ

ਨਿਊਯਾਰਕ: ਭਾਰਤੀ ਮੂਲ ਦੇ ਇਕ ਵਿਅਕਤੀ ’ਤੇ ਨਿਊਯਾਰਕ ਵਿਚ ਆਪਣੀ 65 ਸਾਲਾ ਮਾਂ ’ਤੇ ਜਿਨਸੀ ਹਮਲਾ ਕਰ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਘਟਨਾ ‘ਮਦਰਜ਼ ਡੇਅ’ ਤੋ ਇਕ ਦਿਨ ਪਹਿਲਾਂ ਮੁਲਜ਼ਮ ਦੇ ਘਰ ਵਿਚ ਹੀ ਵਾਪਰੀ ਹੈ। ਪੁਸ਼ਕਰ ਸ਼ਰਮਾ (28) ਨੇ ਜਮਾਇਕਾ ਦੇ ਬੈਲੇਰੋਸ ਮੈਨਰ ਵਿਚ ਸਰੋਜ ਸ਼ਰਮਾ ਉਤੇ ਜਾਨਲੇਵਾ ਹਮਲਾ ਕੀਤਾ। ਮੁਲਜ਼ਮ ’ਤੇ ਆਪਣੀ ਮਾਂ ਨੂੰ ਪਿੱਛਿਓਂ ਫੜ ਕੇ ਘੁੱਟਣ ਅਤੇ ਮੁੱਕੇ ਮਾਰਨ ਦੇ ਦੋਸ਼ ਲਾਏ ਗਏ ਹਨ। ਜਾਂਚਕਰਤਾਵਾਂ ਮੁਤਾਬਕ ਇਸੇ ਦੌਰਾਨ ਉਹ ਬੇਹੋਸ਼ ਹੋ ਕੇ ਫਰਸ਼ ਉਤੇ ਡਿਗ ਗਈ। ਉਸ ਦੇ ਡਿਗਣ ਉਤੇ ਵੀ ਪੁੱਤਰ ਨੇ ਹਮਲਾ ਜਾਰੀ ਰੱਖਿਆ। ਜਿਨਸੀ ਹਮਲਾ ਕਰਨ ਤੋਂ ਪਹਿਲਾਂ ਉਸ ਨੇ ਔਰਤ ਦਾ ਗਲਾ ਘੁੱਟ ਦਿੱਤਾ ਤੇ ਮੁੱਕੇ ਮਾਰਨੇ ਜਾਰੀ ਰੱਖੇ। ਮਹਿਲਾ ਬੇਹੋਸ਼ ਹੋ ਗਈ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮੁਲਜ਼ਮ ਨੇ ਪੁਲੀਸ ਕੋਲ ਮੰਨਿਆ ਹੈ ਕਿ ‘ਮਦਰਜ਼ ਡੇਅ’ ਤੋਂ ਇਕ ਦਿਨ ਪਹਿਲਾਂ ਜਦ ਉਹ ਸਵੇਰੇ ਉੱਠਿਆ ਤਾਂ ਉਸ ਦੇ ਮਨ ਵਿਚ ਕਿਸੇ ਨੂੰ ਕੁੱਟਣ ਦੀ ਇੱਛਾ ਸੀ ਜੋ ਮਗਰੋਂ ਬੇਕਾਬੂ ਹੋ ਗਈ। ਸ਼ਰਮਾ ਨੇ ਦੱਸਿਆ ਕਿ ਉਹ ਉਦੋਂ ਤੱਕ ਮਹਿਲਾ (ਆਪਣੀ ਮਾਂ) ਦਾ ਗਲ ਘੁੱਟਦਾ ਰਿਹਾ ਜਦ ਤੱਕ ਉਸ ਨੂੰ ਯਕੀਨ ਨਹੀਂ ਹੋ ਗਿਆ ਕਿ ਉਹ ਮਰ ਗਈ ਹੈ। ਸ਼ਰਮਾ ਦੇ ਗੁਆਂਢੀ ਕੇਵਿਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਸ ਨੂੰ ਮਾਨਸਿਕ ਸਮੱਸਿਆਵਾਂ ਹਨ, ਪਰ ਉਹ ਇਸ ਹੱਦ ਤੱਕ ਚਲਾ ਜਾਵੇਗਾ, ਸੋਚਿਆ ਨਹੀਂ ਸੀ।

Leave a Reply

Your email address will not be published. Required fields are marked *