ਮਿਲਖਾ ਸਿੰਘ ਕਰੋਨਾ ਪਾਜ਼ੇਟਿਵ

ਨਵੀਂ ਦਿੱਲੀ : ‘ਉਡਣੇ ਸਿੱਖ’ ਵਜੋਂ ਜਾਣੇ ਜਾਂਦੇ ਮਹਾਨ ਭਾਰਤੀ ਤੇਜ਼ ਦੌੜਾਕ ਮਿਲਖਾ ਸਿੰਘ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਉਹ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਏਕਾਂਤਵਾਸ ’ਚ ਹਨ। ਜਾਣਕਾਰੀ ਮੁਤਾਬਕ 91 ਸਾਲਾ ਮਿਲਖਾ ਸਿੰਘ ਵਿੱਚ ਕਰੋਨਾ ਦੇ ਕੋਈ ਲੱਛਣ ਨਹੀਂ ਹਨ। ਮਿਲਖਾ ਸਿੰਘ ਨੇ ਦੱਸਿਆ,‘ਸਾਡੇ ਕੁਝ ਹੈਲਪਰ ਪਾਜ਼ੇਟਿਵ ਮਿਲੇ ਹਨ ਤੇ ਲਿਹਾਜ਼ਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕਰਵਾਈ ਗਈ। ਸਿਰਫ਼ ਮੇਰਾ ਨਤੀਜਾ ਹੀ ਪਾਜ਼ੇਟਿਵ ਆਇਆ ਹੈ ਤੇ ਮੈਂ ਹੈਰਾਨ ਹਾਂ।’ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਤੇ ਕੋਈ ਬੁਖਾਰ ਜਾਂ ਖਾਂਸੀ ਨਹੀਂ ਹੈ। ਉਨ੍ਹਾਂ ਦੇ ਡਾਕਟਰ ਨੇ ਦੱਸਿਆ ਕਿ ਉਹ ਤਿੰਨ-ਚਾਰ ਦਿਨ ਵਿੱਚ ਠੀਕ ਹੋ ਜਾਣਗੇ। ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਪਾਜ਼ੇਟਿਵ ਨਹੀਂ ਮਿਲਿਆ ਹੈ।