26 ਮਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ

ਸ੍ਰੀ ਆਨੰਦਪੁਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ’ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਪਿੰਡ ਗਰਾਂ ਵਿੱਚ ਸਮੂਹ ਪਿੰਡ ਵਾਸੀਆਂ ਦੀ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ 26 ਮਈ ਨੂੰ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ ਗਿਆ। ਇਸ ਮੀਟਿੰਗ ਨੂੰ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੀ ਬਰੂਹਾਂ ’ਤੇ ਕਿਸਾਨਾਂ ਨੂੰ ਬੈਠਿਆਂ ਅੱਧਾ ਸਾਲ ਹੋਣ ਜਾ ਰਿਹਾ ਹੈ। ਪਰ ਮੋਦੀ ਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ 26 ਮਈ ਨੂੰ ਆਪਣੇ ਘਰਾਂ ਤੇ ਗੱਡੀਆਂ ਉਤੇ ਕਾਲੇ ਝੰਡੇ ਲਗਾਉਣ, ਕਾਲੇ ਬਿੱਲੇ ਲਗਾਉਣ ਤੇ ਮੋਦੀ ਸਰਕਾਰ ਦੇ ਕਾਲੇ ਕੱਫਨਾਂ ਨਾਲ ਪੁਤਲੇ ਫੂਕਣ। ਇਸ ਤੋਂ ਇਲਾਵਾ 28 ਮਈ ਨੂੰ ਇਲਾਕੇ ਵਿੱਚੋਂ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਸਿੰਘੂ ਬਾਡਰ ਲਈ ਰਵਾਨਾ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਫੇਰ ਦਿੱਲੀ ਚੱਲੋ ਦੇ ਨਾਅਰੇ ਨੂੰ ਬੁਲੰਦ ਕਰਨ। ਇਸ ਮੌਕੇ ਤੇ ਉਜਾਗਰ ਸਿੰਘ ਫੌਜੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਤੇ ਇੰਦਰਜੀਤ ਸਿੰਘ ਫੌਜੀ, ਜੋਗਿੰਦਰ ਸਿੰਘ ਬੈਂਸ, ਪੂਰਨ ਚੰਦ, ਹਿੰਮਤ ਸਿੰਘ, ਦੇਵ ਸਿੰਘ, ਚੰਨਣ ਸਿੰਘ, ਸੁੱਚਾ ਸਿੰਘ, ਗੁਰਦੇਵ ਸਿੰਘ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ, ਹਰਜਾਪ ਕੌਰ, ਗੁਰਦੇਵ ਕੌਰ, ਅਵਤਾਰ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *