ਪੂਰਬੀ ਕਾਂਗੋ ਵਿੱਚ ਜਵਾਲਾਮੁਖੀ ਫਟਣ ਕਾਰਨ 32 ਮੌਤਾਂ; ਅੰਕੜਾ ਵਧਣ ਦੀ ਸੰਭਾਵਨਾ

ਕਿਨਸ਼ਾਸਾ: ਪੂਰਬੀ ਕਾਂਗੋ ਵਿੱਚ ਜਵਾਲਾਮੁਖੀ ਫਟਣ ਕਾਰਨ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈੇ। ਮੌਤਾਂ ਦਾ ਅੰਕੜਾ ਅਜੇ ਵੀ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਅਨੁਸਾਰ ਜਵਾਲਾਮੁਖੀ ਫਟਣ ਦੇ ਦੋ ਦਿਨਾਂ ਬਾਅਦ ਗਾਮਾ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਨਸ਼ਟ ਹੋਏ ਘਰਾਂ ਵਿੱਚ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ਕਰਦੇ ਨਜ਼ਰ ਆ ਰਹੇ ਹਨ। ਜਦੋਂ ਜਵਾਲਾਮੁਖੀ ਫਟਿਆ ਸੀ ਤਾਂ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਂਗੋ ਦੇ ਗੋਮਾ ਸ਼ਹਿਰ ਨੇੜੇ ਸਥਿਤ ਮਾਊਂਟ ਨੀਰਾਗੋਂਗੋ ਵਿੱਚ ਸਨਿਚਰਵਾਰ ਨੂੰ ਜਵਾਲਾਮੁਖੀ ਫਟਿਆ ਸੀ। ਇਸ ਕੁਦਰਤੀ ਆਫਤ ਕਾਰਨ 170 ਬੱਚੇ ਲਾਪਤਾ ਹਨ। ਲਾਵਾ ਵਿੱਚੋਂ ਜ਼ਹਿਰੀਲੀ ਗੈਸ ਨਿਕਲਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਜਵਾਲਾਮੁਖੀ ਵਿੱਚ ਹਰਕਤ ਅਜੇ ਵੀ ਜਾਰੀ ਹੈ ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *