ਜਾਪਾਨ ਦੇ ਪਾਣੀਆਂ ’ਚ ਜਹਾਜ਼ ਡੁੱਬਿਆ, ਤਿੰਨ ਲਾਪਤਾ

ਟੋਕੀਓ: ਜਾਪਾਨ ਦੇ ਤਿੱਖੇ ਮੋੜ ਵਾਲੇ ਸਮੁੰਦਰੀ ਖੇਤਰ (ਜਲ ਡਮਰੂ) ਵਿੱਚ ਇੱਕ ਮਾਲਵਾਹਕ ਜਹਾਜ਼ ਇੱਕ ਹੋਰ ਸਮੁੰਦਰੀ ਜਹਾਜ਼ ਨਾਲ ਟਕਰਾਉਣ ਮਗਰੋਂ ਸ਼ੁੱਕਰਵਾਰ ਸਵੇਰੇ ਡੁੱਬ ਗਿਆ ਅਤੇ ਉਸ ਵਿੱਚ ਸਵਾਰ ਚਾਲਕ ਦਲ ਦੇ ਤਿੰਨ ਮੈਂਬਰ ਲਾਪਤਾ ਹੋ ਗਏ। ਜਾਪਾਨੀ ਮਾਲਵਾਹਕ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰਾਂ ਵਿੱਚੋਂ ਨੌਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਤੱਟ ਰੱਖਿਅਕ ਐਹੀਮੇ ਸੂਬੇ ਦੇ ਇਮਾਬਾਰੀ ਤੱਟ ਤੋਂ ਲਗਪਗ ਚਾਰ ਕਿਲੋਮੀਟਰ ਦੂਰ ਤੱਕ ਫੈਲੇ ਜਲ ਖੇਤਰ ਵਿੱਚ ਬਾਕੀਆਂ ਦੀ ਭਾਲ ਕਰ ਰਹੇ ਹਨ। ‘ਬਯਾਕੋ’ ਸਮੁੰਦਰੀ ਜਹਾਜ਼ ਵੀਰਵਾਰ ਰਾਤ ਨੂੰ ਦੱਖਣੀ ਕੋਰਿਆਈ ਕੰਪਨੀ ਦੇ ਇੱਕ ਰਸਾਇਣਕ ਟੈਂਕਰ ਨਾਲ ਟਕਰਾਅ ਗਿਆ ਅਤੇ ਇਸ ਟੱਕਰ ਕਾਰਨ ਬਯਾਕੋ ਡੁੱਬ ਗਿਆ। ਓਲਸਾਨ ਪਾਇਓਨੀਰ ਟੈਂਕਰ ਐਸੀਟਿਕ ਐਸਿਡ ਲੈ ਕੇ ਮੰਗਲਵਾਰ ਨੂੰ ਚੀਨ ਤੋਂ ਜਾਪਾਨ ਦੇ ਓਸਾਕਾ ਲਈ ਰਵਾਨਾ ਹੋਇਆ ਸੀ।

Leave a Reply

Your email address will not be published. Required fields are marked *