ਤਿੰਨ ਮੈਂਬਰੀ ਸਿਟ ਕਾਇਮ

Young guy holding glass of alcohol.

ਲੰਬੀ: ਜਾਅਲੀ ਸ਼ਰਾਬ ਮਾਮਲੇ ’ਤੇ ਸੂਬਾਈ ਸਿਆਸਤ ਭਖਣ ਮਗਰੋਂ ਪੁਲੀਸ ਨੇ 18 ਦਿਨਾਂ ਬਾਅਦ ਤਿੰਨ ਮੈਂਬਰੀ ਸਿਟ ਕਾਇਮ ਕੀਤੀ ਹੈ। ਅਦਾਲਤ ਨੇ ਤਿੰਨ ਗ੍ਰਿਫ਼ਤਾਰ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਡੀ.ਐੱਸ.ਪੀ (ਡੀ) ਜਸਮੀਤ ਸਿੰਘ ਨੂੰ ਸੌਂਪੀ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਦੇ ਅਧੀਨ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁਖੀ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਐੱਸਪੀ (ਪੀਬੀਆਈ) ਕੁਲਵੰਤ ਰਾਏ ਬਣਾਏ ਗਏ ਹਨ। ਡੀਐੱਸਪੀ (ਡੀ) ਜਸਮੀਤ ਸਿੰਘ ਅਤੇ ਸੀਆਈਏ ਮੁਖੀ ਸੁਖਜੀਤ ਸਿੰਘ ਬਤੌਰ ਮੈਂਬਰ ਸ਼ਾਮਲ ਹਨ। ਸਿਟ ਦਾ ਮੁੱਢਲਾ ਪੜਤਾਲੀਆ ਸਮਾਂ ਮਹੀਨਾ ਦੱਸਿਆ ਜਾਂਦਾ ਹੈ। ਦੱਸਣਯੋਗ ਹੈ ਕਿ ਬੀਤੀ 22 ਮਈ ਨੂੰ ਆਬਕਾਰੀ ਵਿਭਾਗ ਪੰਜਾਬ ਦੀ ਉੱਚ ਪੱਧਰੀ ਟੀਮ ਅਤੇ ਪੁਲੀਸ ਨੇ ਐੱਸਐੱਸਆਰ ਡਿਸਟਿਲਰੀ ਬਾਟਲਿੰਗ ਪਲਾਂਟ ਬਾਦਲ ਅਤੇ ਇੱਕ ਬਾਗ਼ ਵਿੱਚ ਬਣੇ ਕਮਰਿਆਂ ’ਚ ਛਾਪਾ ਮਾਰਿਆ ਸੀ। ਇਸ ਦੌਰਾਨ ਬਾਗ਼ ਦੇ ਕਮਰਿਆਂ ਵਿੱਚੋਂ ਭਾਰੀ ਮਾਤਰਾ ’ਚ ਖਾਲੀ ਬੋਤਲਾਂ ਈਐੱਨਏ, 1500 ਲਿਟਰ ਸ਼ਰਾਬ, ਵੱਖ-ਵੱਖ ਮਹਿੰਗੀਆਂ ਸ਼ਰਾਬਾਂ ਦੇ ਸਟਿੱਕਰ, ਨਕਲੀ ਹੋਲੋਗਰਾਮ ਅਤੇ ਢੱਕਣ ਬਰਾਮਦ ਹੋਏੇ ਸਨ।ਸਿਟ ਦੇ ਮੁਖੀ ਐੱਸ.ਪੀ (ਪੀਬੀਆਈ) ਕੁਲਵੰਤ ਰਾਏ ਨੇ ਕਿਹਾ ਕਿ ਸਾਰੇ ਨੁਕਤਿਆਂ ਨੂੰ ਵਾਚ ਕੇ ਛੇਤੀ ਨਿਰਪੱਖ ਪੜਤਾਲ ਕਰ ਕੇ ਰਿਪੋਰਟ ਜ਼ਿਲ੍ਹਾ ਪੁਲੀਸ ਮੁਖੀ ਨੂੰ ਸੌਂਪੀ ਜਾਵੇਗੀ।

Leave a Reply

Your email address will not be published. Required fields are marked *