ਕੋਵੈਕਸੀਨ ਨੂੰ ਅਮਰੀਕੀ ਮਨਜ਼ੂਰੀ ’ਚ ਦੇਰੀ, ਐੱਫਡੀਏ ਨੇ ਹੋਰ ਡਾਟਾ ਮੰਗਿਆ

ਹੈਦਰਾਬਾਦ: ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਨੂੰ ਝਟਕਾ ਦਿੰਦੇ ਹੋਏ ਯੂਐੱਸ ਦੇ ਖੁਰਾਕ ਅਤੇ ਡਰੱਗ ਰੈਗੂਲੇਟਰ(ਐੱਫਡੀਏ) ਨੇ ਇਸ ਦੇ ਅਮਰੀਕੀ ਭਾਈਵਾਲ ਓਕਿਊਜ਼ੇਨ ਇੰਕ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਟੀਕੇ ਦੀ ਵਰਤੋਂ ਲਈ ਮਨਜ਼ੂਰੀ ਲੈਣ ਲਈ ਹੋਰ ਅੰਕੜਿਆਂ ਨਾਲ ਜੈਵਿਕ ਲਾਇਸੈਂਸ ਐਪਲੀਕੇਸ਼ਨ (ਬੀਐਲਏ) ਨੂੰ ਅਪੀਲ ਕਰੇ। ਅਜਿਹੀ ਸਥਿਤੀ ਵਿੱਚ ਕੋਵੈਕਸੀਨ ਨੂੰ ਅਮਰੀਕਾ ਦੀ ਮਨਜ਼ੂਰੀ ਮਿਲਣ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ।