ਅਕਾਲੀ ਨੇਤਾ ਦੇ ਘਰੋਂ 75 ਤੋਲੇ ਸੋਨਾ ਚੋਰੀ

ਲੰਬੀ: ਚੋਰਾਂ ਨੇ ਬੀਤੀ ਰਾਤ ਲੰਬੀ ਹਲਕੇ ਦੇ ਪਿੰਡ ਤੱਪਾਖੇੜਾ ਵਿਖੇ ਸੀਨੀਅਰ ਨੌਜਵਾਨ ਅਕਾਲੀ ਆਗੂ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰੋਂ ਖਿੜਕੀ ਤੋੜ ਕੇ 75 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਚੋਰੀ ਕਰ ਲਏ। ਸੋਨੇ ਦੀ ਬਾਜ਼ਾਰ ਕੀਮਤ 37-38 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਕੀਮਤੀ ਸਾਮਾਨ ਰਿਹਾਇਸ਼ ਅੰਦਰ ਦੋ ਕਮਰਿਆਂ ਵਿੱਚ ਪਿਆ ਸੀ।

ਚੋਰਾਂ ਨੇ ਅਲਮਾਰੀਆਂ ਦੇ ਤਾਲੇ ਤੋੜੇ ਅਤੇ ਲੱਖਾਂ ਰੁਪਏ ਦੇ ਗਹਿਣਿਆਂ ਅਤੇ ਨਗਦੀ ’ਤੇ ਹੱਥ ਸਾਫ਼ ਕਰ ਗਏ। ਘਟਨਾ ਸਮੇਂ ਸਾਰੇ ਪਰਿਵਾਰਕ ਮੈਂਬਰ ਘਰ ਅੰਦਰ ਹੀ ਸੁੱਤੇ ਸਨ। ਨੀਟੂ ਤੱਪਾਖੇੜਾ ਨੇ ਦੱਸਿਆ ਕਿ ਉਹ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਵਿਖੇ ਧਰਨੇ ਵਿੱਚ ਜਾਣ ਲਈ ਤੜਕੇ ਤਿੰਨ ਵਜੇ ਜਾਗਿਆ ਸੀ, ਤਦ ਉਸ ਨੂੰ ਚੋਰੀ ਦਾ ਪਤਾ ਲੱਗਿਆ। ਪੁਲੀਸ ਨੂੰ ਵਾਰਦਾਤ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *