ਵਜ਼ੀਫਾ ਘਪਲਾ: ਪੰਜਾਬ ’ਚ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਭੁੱਖ ਹੜਤਾਲ ਜਾਰੀ

ਮਾਨਸਾ: ਪੰਜਾਬ ਦੇ ਐੱਸਸੀਐੱਸਟੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ਾਂ ਵਿਰੁੱਧ ਰਾਜ ਭਰ ਵਿਚ ‌ਲਗਾਤਾਰ ਦੂਸਰੇ ਦਿਨ ਆਮ ਆਦਮੀ ਪਾਰਟੀ ਵਲੋਂ ਧਰਨੇ ਜਾਰੀ ‌ਰਹੇ। ਪਾਰਟੀ ਵਲੋਂ ਦਲਿਤ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਸਬੰਧੀ ਹਫਤੇ ਭਰ ਧਰਨੇ ਆਰੰਭੇ ਗਏ ਹਨ।

ਮਾਨਸਾ ਦੀਆਂ ਜ਼ਿਲ੍ਹਾ ਕਚਿਹਰੀਆਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਤ ਦਾ ਵੀਜਾਫ਼ਾ ਘੁਟਾਲੇ ਵਿੱਚ ਕੈਬਨਿਟ ਤੋਂ ਬਰਖਾਸਤ ਕਰਨ ਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈਕੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਆਮ ਆਦਮੀ ਪਾਰਟੀ ਦੇ ਪੰਜ ਵਾਲੰਟੀਅਰ ਭੁੱਖ ਹੜਤਾਲ ’ਤੇ ਬੈਠੇ। ਅੱਜ ਦੀ ਭੁੱਖ ਹੜਤਾਲ ’ਤੇ ਰਮੇਸ਼ ਖਿਆਲਾ, ਚਰਨਜੀਤ ਸਿੰਘ ਅਲੀਸ਼ੇਰ ਖੁਰਦ, ਗਰਵਿੰਦਰ ਸਿੰਘ ਅਲੀਸ਼ੇਰ ਖੁਰਦ, ਬੂਟਾ ਸਿੰਘ ਖਿਆਲਾ ਅਤੇ ਹਰਬੰਸ ਸਿੰਘ ਖਿਆਲਾ ਬੈਠੇ। ਅੱਜ ਦੀ ਭੁੱਖ ਹੜਤਾਲ ਤੇ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਡਾਕਟਰ ਵਿਜੈ ਸਿੰਗਲਾਂ ,ਗੁਰਪ੍ਰੀਤ ਸਿੰਘ ਬਨਾਂਵਾਲੀ, ਜਸਪਾਲ.ਸਿੰਘ ਦਾਤੇਵਾਸ,ਰਾਜੇਸ਼ ਪਿੰਕਾ, ਸਰਬਜੀਤ ਜਵਾਹਰਕੇ,ਰਮਨਦੀਪ ਜਵਾਹਰਕੇ,ਰੇਸ਼ਮ ਰੱਲਾ, ਗੁਰਪ੍ਰੀਤ.ਅਲੀਸ਼ੇਰ ਖੁਰਦ , ਗਿੰਨੀ ਖਿਆਲਾ ਅਤੇ ਮੱਖਣ ਮਾਖਾ ਨੇ ਹਾਜ਼ਰੀ ਭਰੀ

Leave a Reply

Your email address will not be published. Required fields are marked *