ਕੋਰੋਨਾ: ਪੰਜਾਬ ’ਚ ਮਰਨ ਵਾਲਿਆਂ ਦੀ ਗਿਣਤੀ 15650 ਤੱਕ ਪੁੱਜੀ

ਨਵੀਂ ਦਿੱਲੀ: ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 62,224 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2,96,33,105 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ 2542 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,79,573 ਹੋ ਗਈ ਹੈ। ਪੰਜਾਬ ’ਚ ਹੁਣ ਤੱਕ ਕਰੋਨਾ ਕਾਰਨ 15650 ਲੋਕ ਜਾਨ ਗੁਆ ਚੁੱਕੇ ਹਨ।