ਇਕ ਵਾਰ ਕਸ਼ਮੀਰ ਮੁੱਦਾ ਹੱਲ ਹੋ ਜਾਵੇ, ਫਿਰ ਪ੍ਰਮਾਣੂ ਹਥਿਆਰਾਂ ਦੀ ਕੋਈ ਲੋੜ ਨਹੀਂ: ਇਮਰਾਨ ਖ਼ਾਨ

ਇਸਲਾਮਾਬਾਦ: ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਮੁਲਕ ਦੇ ਪ੍ਰਮਾਣੂ ਹਥਿਆਰ ‘ਮਹਿਜ਼ ਦੇਸ਼ ਦੀ ਸੁਰੱਖਿਆ’ ਲਈ ਹਨ ਅਤੇ ਇਕ ਵਾਰ ਕਸ਼ਮੀਰ ਮੁੱਦਾ ਸੁਲਝ ਜਾਵੇ, ਫਿਰ ਇਨ੍ਹਾਂ ਦੀ ਲੋੜ ਨਹੀਂ ਪਏਗੀ। ਖ਼ਾਨ ਨੇ ਜ਼ੋਰ ਦੇ ਕੇ ਆਖਿਆ ਕਿ ਜੇਕਰ ਅਮਰੀਕੀ ਪੱਕਾ ਇਰਾਦਾ ਕਰ ਲੈਣ ਤੇ ਇੱਛਾ ਸ਼ਕਤੀ ਰੱਖਣ ਤਾਂ ਕਸ਼ਮੀਰ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਖ਼ਾਨ ਨੇ ਉਪਰੋਕਤ ਗੱਲ ਐੱਚਬੀਓ ’ਤੇ ਇਕ ਨਿਊਜ਼ ਪ੍ਰੋਗਰਾਮ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ ਹੈ।

Leave a Reply

Your email address will not be published. Required fields are marked *