ਮੋਟਰ ਚਲਾਉਣ ਗਏ ਕਿਸਾਨ ਦੀ ਜ਼ਹਿਰੀਲੀ ਚੀਜ਼ ਵੱਲੋਂ ਕੱਟਣ ਕਾਰਨ ਮੌਤ

ਭਵਾਨੀਗੜ੍ਹ: ਇਥੋਂ ਨੇੜਲੇ ਪਿੰਡ ਬਖੋਪੀਰ ਦੇ ਖੇਤ ਵਿੱਚ ਕਿਸੇ ਜ਼ਹਿਰੀਲੀ ਚੀਜ਼ ਦੇ ਕੱਟਣ ਕਾਰਨ ਕਿਸਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਰਪ੍ਰੀਤ ਸਿੰਘ ਬੀਤੀ ਰਾਤ ਖੇਤ ਵਿੱਚ ਮੋਟਰ ਚਲਾਉਣ ਲਈ ਗਿਆ ਸੀ। ਉਥੋਂ ਹੀ ਪਿਤਾ ਨੇ ਤੜਕੇ 3 ਵਜੇ ਫੋਨ ਕੀਤਾ ਕਿ ਉਸ ਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਕੱਟ ਲਿਆ ਹੈ। ਉਹ ਅਤੇ ਹਰਜੀਤ ਸਿੰਘ ਕਾਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਪੀੜਤ ਨੂੰ ਇਲਾਜ ਲਈ ਭਵਾਨੀਗੜ੍ਹ ਲਿਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ 4 ਏਕੜ ਵਾਲਾ ਛੋਟਾ ਕਿਸਾਨ ਸੀ।

Leave a Reply

Your email address will not be published. Required fields are marked *