ਡੈਲਟਾ ਪਲੱਸ: ਕੇਂਦਰ ਨੇ ਕਰਨਾਟਕ ਨੂੰ ਫੌਰੀ ਕਦਮ ਉਠਾਉਣ ਲਈ ਕਿਹਾ

ਬੰਗਲੂਰੂ : ਕੇਂਦਰ ਨੇ ਕਰਨਾਟਕ ਨੂੰ ਕਿਹਾ ਹੈ ਕਿ ਕਰੋਨਾ ਦੀ ਡੈਲਟਾ ਪਲੱਸ ਕਿਸਮ ਤੋਂ ਪੀੜਤ ਮਰੀਜ਼ ਜਿਹੜੇ ਜ਼ਿਲ੍ਹਿਆਂ ’ਚ ਮਿਲੇ ਹਨ, ਉਥੇ ਲੋਕਾਂ ਦੇ ਜਮ੍ਹਾਂ ਹੋਣ ਤੋਂ ਰੋਕਣ ਦੇ ਉਪਰਾਲਿਆਂ ਸਮੇਤ ਵੱਡੇ ਪੱਧਰ ’ਤੇ ਟੈਸਟਿੰਗ ਅਤੇ ਟੀਕਾਕਰਨ ਮੁਹਿੰਮ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਰਨਾਟਕ ਦੇ ਮੁੱਖ ਸਕੱਤਰ ਪੀ ਰਵੀ ਕੁਮਾਰ ਨੂੰ ਇਸ ਬਾਰੇ ਚਿੱਠੀ ਲਿਖੀ ਹੈ। ਮੈਸੂਰ ਜ਼ਿਲ੍ਹੇ ’ਚ ਡੈਲਟਾ ਪਲੱਸ ਦੇ ਕੇਸਾਂ ਦਾ ਜ਼ਿਕਰ ਕਰਦਿਆਂ ਚਿੱਠੀ ’ਚ ਕਿਹਾ ਗਿਆ ਹੈ ਕਿ ਲੋਕਾਂ ਦੇ ਬਚਾਅ ਲਈ ਸਖ਼ਤ ਅਤੇ ਇਹਤਿਆਤੀ ਕਦਮ ਉਠਾਉਣ ਦੀ ਲੋੜ ਹੈ।

Leave a Reply

Your email address will not be published. Required fields are marked *