ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਰੋਜ਼ਾਨਾ ਹਜ਼ਾਰ ਲੋੜਵੰਦਾਂ ਤਕ ਪਹੁੰਚਾਇਆ ਜਾ ਰਿਹੈ ਲੰਗਰ

ਕੁਰਾਲੀ/ਮਾਜਰੀ : ਗੁਰਦੁਆਰਾ ਗੜੀ ਭੌਰਖਾ ਸਾਹਿਬ ਬਲਾਕ ਮਾਜਰੀ ਵਿਖੇ ਲੋੜਵੰਦ ਪਰਵਾਰਾਂ ਲਈ ਲੰਗਰ ਦੀ ਸੇਵਾ ਲਗਾਤਾਰ ਜਾਰੀ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਨੇ ਦਸਿਆ ਕਿ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕ ਹਜ਼ਾਰ ਲੋੜਵੰਦ ਪਰਵਾਰਾਂ ਨੂੰ ਲੰਗਰ ਰੋਜ਼ਾਨਾ ਵੰਡਿਆ ਜਾਂਦਾ ਹੈ। ਇਸ ਮੌਕੇ ਰਵਿੰਦਰ ਸਿੰਘ ਵਜੀਦਪੁਰ, ਸਰਪੰਚ ਰਣਜੀਤ ਸਿੰਘ ਨਗਲੀਆਂ, ਭਗਤ ਸਿੰਘ ਮਾਜਰਾ ਆਦਿ ਹਾਜ਼ਰ ਸਨ।