ਪੀਓਕੇ ਚੋਣਾਂ: ਇਮਰਾਨ ਖ਼ਾਨ ਦੀ ਪਾਰਟੀ ਨੇ ਜਿੱਤੀਆਂ ਸਭ ਤੋਂ ਵੱਧ ਸੀਟਾਂ

ਇਸਲਾਮਾਬਾਦ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਹੋਈਆਂ ਚੋਣਾਂ ਵਿਚ ਇਕਲੌਤੀ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ੳੱਥੇ ਆਪਣੀ ਸਰਕਾਰ ਬਣੇਗੀ। ਹਾਲਾਂਕਿ, ਚੋਣਾਂ ’ਚ ਧਾਂਦਲੀ ਅਤੇ ਹਿੰਸਾ ਦੇ ਦੋਸ਼ ਵੀ ਲਾਏ ਗਏ ਹਨ। ਸਥਾਨਕ ਮੀਡੀਆ ਨੇ ਅਣਅਧਿਕਾਰਤ ਨਤੀਜਿਆਂ ਦਾ ਹਵਾਲਾ ਨਾਲ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰਤ ‘ਰੇਡੀਓ ਪਾਕਿਸਤਾਨ’ ਖ਼ਬਰਾਂ ਅਨੁਸਾਰ ਪੀਟੀਆਈ ਨੇ 23 ਸੀਟਾਂ ਜਿੱਤੀਆਂ ਹਨ, ਜਦੋਂਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) 8 ਸੀਟਾਂ ਨਾਲ ਦੂਜੇ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐੱਲ-ਐੱਨ), ਜੋ ਇਸ ਵੇਲੇ ਸੱਤਾ ਵਿੱਚ ਹੈ, ਨੂੰ ਸਿਰਫ 6 ਸੀਟਾਂ ਮਿਲੀਆਂ ਹਨ। ਮੁਸਲਿਮ ਕਾਨਫਰੰਸ (ਐੱਮਸੀ) ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ (ਜੇਕੇਪੀਪੀ) ਨੂੰ ਇੱਕ-ਇੱਕ ਸੀਟ ਮਿਲੀ। ਦੂਜੇ ਪਾਸੇ, ਜੀਓ ਟੀਵੀ ਨੇ ਰਿਪੋਰਟ ਦਿੱਤੀ ਹੈ ਕਿ ਪੀਟੀਆਈ ਨੇ 25 ਸੀਟਾਂ ਜਿੱਤੀਆਂ ਹਨ, ਇਸ ਤੋਂ ਬਾਅਦ ਪੀਪੀਪੀ ਨੇ 9 ਅਤੇ ਪੀਐੱਮਐੱਲ-ਐੱਨ ਨੇ ਛੇ ਸੀਟਾਂ ਜਿੱਤੀਆਂ ਹਨ. ਮੁਸਲਿਮ ਕਾਨਫਰੰਸ ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ ਨੇ ਇਕ-ਇਕ ਸੀਟ ਜਿੱਤੀ। ਪੀਟੀਆਈ ਨੂੰ ਸਰਕਾਰ ਬਣਾਉਣ ਲਈ ਸਧਾਰਨ ਬਹੁਮਤ ਮਿਲਿਆ ਹੈ ਅਤੇ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਉਹ ਪੀਓਕੇ ਵਿੱਚ ਸਰਕਾਰ ਬਣਾਏਗੀ। ਰਵਾਇਤੀ ਤੌਰ ’ਤੇ ਦੇਸ਼ ਦੀ ਸੱਤਾਧਾਰੀ ਪਾਰਟੀ ਹੀ ਪੀਓਕੇ ਵਿੱਚ ਚੋਣਾਂ ਜਿੱਤਦੀ ਹੈ।

Leave a Reply

Your email address will not be published. Required fields are marked *