ਕਾਰਗਿਲ ’ਚ ਲਾਪਤਾ ਸਮਰਾਲਾ ਦੇ ਫੌਜੀ ਦੀ ਲਾਸ਼ ਦਰਾਸ ਦਰਿਆ ’ਚੋਂ ਮਿਲੀ

ਸਮਰਾਲਾ : ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕਾਰਗਿਲ ਵਿੱਚ ਤਾਇਨਾਤ ਸਮਰਾਲਾ ਨੇੜਲੇ ਪਿੰਡ ਢੀਂਡਸਾ ਦੇ ਫੌਜੀ ਜਵਾਨ ਪਲਵਿੰਦਰ ਸਿੰਘ ਦੀ ਲਾਸ਼ ਦਰਾਸ ਦਰਿਆ ’ਚੋਂ ਕੱਢ ਲਈ ਗਈ ਹੈ। 17 ਦਿਨ ਪਹਿਲਾਂ ਪਲਵਿੰਦਰ ਸਿੰਘ ਆਪਣੇ ਇਕ ਹੋਰ ਅਫ਼ਸਰ ਨਾਲ ਜੀਪ ’ਤੇ ਜਾ ਰਿਹਾ ਸੀ ਕਿ ਜੀਪ ਦਰਾਸ ਦਰਿਆ ਵਿੱਚ ਡਿੱਗ ਗਈ। ਦੋਵਾਂ ਦੀ ਭਾਲ ਵਿੱਚ ਲੱਗੀਆਂ ਭਾਰਤੀ ਫੌਜ ਦੀਆਂ ਟੀਮਾਂ ਨੇ ਅੱਜ ਪਲਵਿੰਦਰ ਸਿੰਘ ਦੀ ਲਾਸ਼ ਦਰਿਆ ਵਿੱਚੋਂ ਕੱਢ ਲਈ ਹੈ। ਡਿਊਟੀ ਦੌਰਾਨ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਇਸ ਬਹਾਦਰ ਯੋਧੇ ਦਾ ਸ਼ੁੱਕਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਨਾਨਕੇ ਪਿੰਡ ਰਾਮਪੁਰ ਵਿੱਚ ਸਸਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *