ਦਿਲੀਪ ਕੁਮਾਰ ਦੇ ਦੋਵਾਂ ਭਰਾਵਾਂ ਨੂੰ ਕਰੋਨਾ; ਦੋਵੇਂ ਵੈਂਟੀਲੇਟਰ ’ਤੇ

ਮੁੰਬਈ : ਅਦਾਕਾਰ ਦਿਲੀਪ ਕੁਮਾਰ ਦੇ ਭਰਾ ਅਹਿਸਾਨ ਖਾਨ ਅਤੇ ਅਸਲਮ ਖ਼ਾਨ ਨੂੰ ਕਰੋਨਾ ਹੋ ਗਿਆ ਹੈ। ਇਸ ਸਮੇਂ ਉਹ ਹਸਪਤਾਲ ਵਿਚ ਵੈਂਟੀਲੇਟਰ ’ਤੇ ਹਨ। ਅਹਿਸਾਨ (90) ਅਤੇ 88 ਸਾਲ ਦੇ ਅਸਲਮ ਨੂੰ ਸ਼ਨਿਚਰਵਾਰ ਦੇਰ ਰਾਤ ਲੀਲਾਵਤੀ ਹਸਪਤਾਲ ਵਿਚ ਉਦੋਂ ਭਰਤੀ ਕਰਵਾਇਆ ਗਿਆ ਸੀ, ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਦੋਵੇਂ ਭਰਾ, ਦਿਲੀਪ ਕੁਮਾਰ ਤੋਂ ਵੱਖਰੇ ਰਹਿੰਦੇ ਹਨ, ਦਾ ਇਲਾਜ ਡਾਕਟਰ ਜਲੀਲ ਪਾਰਕਰ ਦੁਆਰਾ ਕੀਤਾ ਜਾ ਰਿਹਾ ਹੈ। ਡਾ. ਪਾਰਕਰ ਨੇ ਦੱਸਿਆ ਕਿ ਇਹ ਦੋਵੇਂ ਵੈਂਟੀਲੇਟਰ ‘ਤੇ ਹਨ।

Leave a Reply

Your email address will not be published. Required fields are marked *