ਪੱਛਮੀ ਬੰਗਾਲ ਦੇ ਕੁਝ ਖੇਤਰਾਂ ਵਿੱਚ ਸਮਾਜੀ ਫੈਲਾਅ: ਸਰਕਾਰ

ਕੋਲਕਾਤਾ : ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਰਾਜ ਦੇ ਕੁਝ ਖੇਤਰਾਂ ਵਿੱਚ ਕੋਵਿਡ-19 ਦੇ ਸਮਾਜਿਕ ਫੈਲਾਅ ਦਾ ਦਾਅਵਾ ਕਰਦਿਆਂ ਪੂਰੇ ਸੂਬੇ ਵਿੱਚ ਹਫਤੇ ਦੇ ਦੋ ਦਿਨ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਗ੍ਰਹਿ ਸਕੱਤਰ ਅਲਾਪਾਨ ਬੰਧੋਪਾਧਿਆਏ ਨੇ ਕਿਹਾ, ‘ਰਾਜ ਦੇ ਕੁਝ ਖੇਤਰ ਹਨ, ਜਿੱਥੇ ਕੋਵਿਡ-19 ਦੇ ਸਮਾਜੀ ਫੈਲਾਅ ਦਾ ਪਤਾ ਲੱਗਾ ਹੈ। ਮਾਹਿਰਾਂ, ਡਾਕਟਰਾਂ, ਐਨਫੋਰਸਮੈਂਟ ਅਥਾਰਿਟੀਆਂ ਤੇ ਪੁਲੀਸ ਨਾਲ ਸਲਾਹ ਮਸ਼ਵਰੇ ਮਗਰੋਂ ਹਫ਼ਤੇ ਦੇ ਦੋ ਦਿਨ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫੈਸਲਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਹੋਈ ਉੱਚ ਪੱਧਰੀ ਮੀਟਿੰਗ ’ਚ ਲਿਆ ਗਿਆ।

Leave a Reply

Your email address will not be published. Required fields are marked *