ਵਿਗਿਆਨੀਆਂ ਦੀ ਖੋਜ- ਹੱਥ ਧੋਣ ਤੇ ਚਿਹਰੇ ਨੂੰ ਹੱਥ ਨਾ ਲਾਉਣ ਨਾਲੋਂ ਵਧੇਰੇ ਸਮਾਜਿਕ ਦੂਰੀ ਜ਼ਰੂਰੀ

ਨਵੀਂ ਦਿੱਲੀ- ਦੇਸ਼ ਭਰ ‘ਚ ਕੋਰੋਨਾ ਵਾਇਰਸ ਬਹੁਤ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦੇ ਚੱਲਦੇ ਬਹੁਤ ਸਾਰੇ ਲੋਕ ਦੂਰੀ ਬਣਾ ਕੇ ਹੀ ਹਰ ਕੰਮ ਕਰ ਰਹੇ ਹਨ। ਪਰ ਕੁਝ ਚੀਜ਼ਾਂ ਹਨ ਜਿਸ ਤੋਂ ਲੋਕ ਜਾਣੋਂ ਨਹੀਂ ਹੈ. ਇਥੇ ਦੱਸ ਦੇਈਏ ਕਿ ਅੱਜ ਵਿਗਿਆਨੀਆਂ ਨੇ ਇਕ ਸਟੱਡੀ ਤੋਂ ਬਾਅਦ ਇਕ ਰਾਹਤਭਰੀ ਖ਼ਬਰ ਦਿੱਤੀ ਹੈ। ਜਿਸ ਦੇ ਤਹਿਤ ਵਿਗਿਆਨੀਆਂ ਦਾ ਕਹਿਣਾ ਹੈ ਹੁਣ ਘਰ ਦੇ ਦਰਵਾਜ਼ੇ ਦਾ ਹੈਂਡਲ ਅਤੇ ਲਿਫਟ ਬਟਨ ਦਬਾਉਣ ਸਮੇਂ ਵੀ ਕੋਰੋਨਾ ਦਾ ਇਨਾਂ ਡਰ ਨਹੀਂ ਹੈ ਪਰ ਸਾਵਧਾਨੀ ਨਾਲ ਇਸ ਦਾ ਇਸਤੇਮਾਲ ਕਰਨਾ ਜ਼ੁਰੂਰੀ ਹੈ। ਇਸ ਤੋਂ ਬਾਅਦ ਲੋਕਾਂ ਕੋਰੋਨਾ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਤੋਂ ਬਚਨ ਲਈ ਹਰ ਰੋਜ ਮਾਸਕ ਅਤੇ ਹੈਂਡਗਲਬਜ਼ ਪਾਉਣਾ ਜ਼ਰੂਰੀ ਹੈ।
ਜਾਣੋਂ ਵਿਗਿਆਨੀਆਂ ਦੀਆਂ ਨਵੀਆਂ ਖੋਜਾਂ
ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਕੀਤੀ ਗਈ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ” ਕੋਰੋਨਾ ਵਾਇਰਸ ਮਹਾਂਮਾਰੀ ਹੁਣ ਸਤ੍ਹਾ ਤੋਂ ਨਹੀਂ ਫੈਲਦੀ। ਖੋਜ ਨੇ ਦਿਖਾਇਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਮੁੱਦਾ ਅਸਲ ਵਿੱਚ ਖਤਮ ਹੋ ਗਿਆ ਹੈ। ਖੋਜ ਦੇ ਅਨੁਸਾਰ, ਸਤ੍ਹਾ ‘ਤੇ ਪਏ ਕਿਸੇ ਵੀ ਵਾਇਰਸ ਵਿੱਚ ਵਿਅਕਤੀ ਨੂੰ ਬਿਮਾਰ ਕਰਨ ਦੀ ਸ਼ਕਤੀ ਨਹੀਂ ਹੁੰਦੀ।”
“ਪ੍ਰੋਫੈਸਰ ਮੋਨਿਕਾ ਗਾਂਧੀ ਨੇ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਹੱਥ ਧੋਣ ਅਤੇ ਆਪਣੇ ਚਿਹਰੇ ਨੂੰ ਹੱਥ ਨਾ ਲਾਉਣ ਨਾਲੋਂ ਵਧੇਰੇ ਮਹੱਤਵਪੂਰਨ ਕਦਮ ਸਮਾਜਿਕ ਦੂਰੀਆਂ ਦੀ ਪਾਲਣਾ ਕਰਨਾ ਅਤੇ ਮਾਸਕ ਪਹਿਨਣ ਦੀ ਆਦਤ ਪਾਉਣਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਖਤਮ ਕਰਨ ਲਈ ਇਸ ਪ੍ਰਕਾਰ ਦੀ ਸਪਰੇਅ ਪੂਰੀ ਦੁਨੀਆ ਵਿੱਚ ਕੀਤੀ ਜਾ ਰਹੀ ਹੈ, ਜੋ ਕਿ ਜਰੂਰੀ ਨਹੀਂ ਜਾਪਦੀ।”