ਸੌਰਵ ਗਾਂਗੁਲੀ ਨੂੰ ਦਿਲ ਦਾ ਦੌਰਾ ਪਿਆ

ਕੋਲਕਾਤਾ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਹਲਕਾ ਦਿਲ ਦਾ ਦੌਰਾ ਪੈਣ ਮਗਰੋਂ ਅੱਜ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੁੱਢਲੀ ਐਂਜੀਓਪਲਾਸਟੀ ਕੀਤੀ ਗਈ ਹੈ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੌਰਵ ਗਾਂਗੁਲੀ ਦਾ ਇਲਾਜ ਕਰ ਰਹੇ ਡਾ. ਸਰੋਜ ਮੰਡਲ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਸੀ ਪਰ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਗਾਂਗੁਲੀ ਹਸਪਤਾਲ ਦੇ ਸੀਸੀਯੂ ’ਚ ਦਾਖਲ ਹਨ। ਲੰਘੀ ਸ਼ਾਮ ਜਿੰਮ ਕਰਦਿਆਂ ਉਨ੍ਹਾਂ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਅੱਜ ਦੁਪਹਿਰ ਮੁੜ ਅਜਿਹੀ ਸਮੱਸਿਆ  ਹੋਣ ਮਗਰੋਂ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ। ਹਸਪਤਾਲ ਦੇ ਸੂਤਰਾਂ ਅਨੁਸਾਰ ਗਾਂਗੁਲੀ ਦੇ ਇਲਾਜ ਲਈ ਪੰਜ ਡਾਕਟਰਾਂ ਦੀ ਟੀਮ ਤਿਆਰ ਕੀਤੀ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗਾਂਗੁਲੀ ਦੇ ਹਸਪਤਾਲ ਦਾਖਲ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

Leave a Reply

Your email address will not be published. Required fields are marked *