ਦੇਸ਼ਮੁਖ ਖ਼ਿਲਾਫ਼ ਅਦਾਲਤ ਪੁੱਜੀ ਈਡੀ

ਮੁੰਬਈ:ਈਡੀ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ਮੁਖ ਨੂੰ ਕਈ ਵਾਰ ਸੰਮਨ ਕਰਨ ਦੇ ਬਾਵਜੂਦ ਉਹ ਕੇਂਦਰੀ ਏਜੰਸੀ ਅੱਗੇ ਪੇਸ਼ ਨਹੀਂ ਹੋਏ। ਈਡੀ ਮਨੀ ਲਾਂਡਰਿੰਗ ਕੇਸ ਵਿਚ ਉਨ੍ਹਾਂ ਖ਼ਿਲਾਫ਼ ਜਾਂਚ ਕਰ ਰਹੀ ਹੈ। ਈਡੀ ਨੇ ਵਿਸ਼ੇਸ਼ ਅਦਾਲਤ ਵਿਚ ਅਰਜ਼ੀ ਪਾ ਕੇ ਦੇਸ਼ਮੁਖ ਖ਼ਿਲਾਫ਼ ਆਈਪੀਸੀ ਦੀ ਧਾਰਾ 174 aਮੰਗ ਕੀਤੀ ਹੈ। ਇਸ ਤਹਿਤ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਵਿਅਕਤੀ ਨੂੰ ਮਾਮੂਲੀ ਕੈਦ ਦੀ ਸਜ਼ਾ ਹੋ ਸਕਦੀ ਹੈ। ਈਡੀ ਨੇ ਦੇਸ਼ਮੁਖ ਦੇ ਦੋ ਸਾਥੀਆਂ- ਸੰਜੀਵ ਪਲਾਂਦੇ ਤੇ ਕੁੰਦਨ ਸ਼ਿੰਦੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਫ਼ਿਲਹਾਲ ਜੇਲ੍ਹ ਵਿਚ ਹਨ। ਇਸੇ ਦੌਰਾਨ ਆਮਦਨ ਕਰ ਵਿਭਾਗ ਨੇ ਅੱਜ ਵੀ ਦੇਸ਼ਮੁਖ ਨਾਲ ਜੁੜੀ ਸੰਪਤੀ ਤੇ ਸੰਸਥਾਵਾਂ ’ਤੇ ਛਾਪੇ ਮਾਰੇ।