ਸਾਈਕਲਿੰਗ: ਭਾਰਤੀ ਫੌਜ ਦੇ ਅਧਿਕਾਰੀ ਨੇ ਗਿਨੀਜ਼ ਰਿਕਾਰਡ ਬਣਾਇਆ

ਜੰਮੂ: ਭਾਰਤੀ ਫੌਜ ਦੇ ਅਧਿਕਾਰੀ ਨੇ ਲੋਹ ਤੋਂ ਮਨਾਲੀ ਤੱਕ ਰਿਕਾਰਡ ਸਮੇਂ ਵਿੱਚ ਸਾਈਕਲ ਚਲਾ ਕੇ ਨਵਾਂ ਗਿਨੀਜ਼ ਰਿਕਾਰਡ ਬਣਾਇਆ ਹੈ। ਰੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਲੈਫਟੀਲੈਂਟ ਕਰਨਲ ਸ੍ਰੀਪਦਾ ਸ੍ਰੀਰਾਮ, ਜੋ ਕਿ ਸਟਰੈਟੇਜਿਕ ਸਟਰਾਈਕਰਜ਼ ਡਿਵੀਜ਼ਨ ਦੀ ਕੋਰਜ਼-1 ਵਿੱਚ ਤਾਇਨਾਤ ਹੈ, ਨੇ ਲੇਹ ਤੋਂ ਮਨਾਲੀ ਤੱਕ ਸਭ ਤੋਂ ਤੇਜ਼ ਰਫ਼ਤਾਰ ਨਾਲ ਸਾਈਕਲ ਚਲਾਇਆ ਹੈ। ਉਸ ਨੇ 472 ਕਿਲੋਮੀਟਰ ਦਾ ਸਫਰ ਮਹਿਜ਼ 34 ਘੰਟੇ ਅਤੇ 54 ਮਿੰਟਾਂ ਵਿੱਚ ਪੂਰਾ ਕੀਤਾ ਹੈ ਤੇ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ।

Leave a Reply

Your email address will not be published. Required fields are marked *