ਪੰਜਾਬ ਤੇ ਹਰਿਆਣਾ ਸਣੇ ਚਾਰ ਹਾਈ ਕੋਰਟਾਂ ਵਿੱਚ ਜੱਜਾਂ ਲਈ 16 ਨਾਵਾਂ ਦੀ ਸਿਫਾਰਸ਼

ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਬੰਬੇ, ਗੁਜਰਾਤ, ਉੜੀਸਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟਾਂ ਵਿੱਚ ਜੱਜਾਂ ਵਜੋਂ ਤਰੱਕੀ ਲਈ 16 ਨਾਵਾਂ ਦੀ ਸਿਫਾਰਸ਼ ਕੀਤੀ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਬੁੱਧਵਾਰ ਨੂੰ ਅਪਲੋਡ ਕੀਤੇ ਗਏ ਬਿਆਨ ਮੁਤਾਬਕ ਕੌਲਿਜੀਅਮ ਵੱਲੋਂ ਜੱਜ ਵਜੋਂ ਤਰੱਕੀ ਲਈ ਜਿਨ੍ਹਾਂ 16 ਨਾਵਾਂ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ, ਉਨ੍ਹਾਂ ਵਿੱਚ 6 ਨਿਆਂਇਕ ਅਧਿਕਾਰੀ ਅਤੇ 10 ਵਕੀਲ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ, ‘ਸੁਪਰੀਮ ਕੋਰਟ ਦੇ ਕੌਲਿਜੀਅਮ ਨੇ 29 ਸਤੰਬਰ 2021 ਨੂੰ ਹੋਈ ਆਪਣੀ ਮੀਟਿੰਗ ’ਚ ਵਕੀਲ ਸੰਦੀਪ ਮੌਦਗਿੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਜੱਜ ਵਜੋਂ ਤਰੱਕੀ ਦੇਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ।’

ਬੁੱਧਵਾਰ ਨੂੰ ਹੋਈ ਮੀਟਿੰਗ ਵਿੱਚ ਕੌਲਿਜੀਅਮ ਨੇ ਚਾਰ ਨਿਆਂਇਕ ਅਧਿਕਾਰੀਆਂ ਏ.ਐੱਲ. ਪੰਸਾਰੇ, ਐੱਸ.ਸੀ. ਮੋਰੇ, ਯੂ.ਐੱਸ. ਜੋਸ਼ੀ-ਫਾਲਕੇ ਅਤੇ ਬੀ.ਪੀ. ਦੇਸ਼ਪਾਂਡੇ ਦੀ ਬੰਬੇ ਹਾਈ ਕੋਰਟ ਦੇ ਜੱਜ ਬਣਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸੇ ਤਰ੍ਹਾਂ ਵਕੀਲ ਆਦਿੱਤਿਆ ਕੁਮਾਰ ਮੋਹਾਪਾਤਰਾ ਅਤੇ ਮੁਰੂਗਾਂਕਾ ਸ਼ੇਖਰ ਸਾਹੂ ਅਤੇ ਨਿਆਂਇਕ ਅਧਿਕਾਰੀ ਰਾਧਾ ਕ੍ਰਿਸ਼ਨ ਪਟਨਾਇਕ ਤੇ ਸ਼ਸ਼ੀਕਾਂਤ ਮਿਸ਼ਰਾ ਨੂੰ ਉੜੀਸਾ ਹਾਈ ਕੋਰਟ ਦਾ ਜੱਜ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜਦਕਿ ਗੁਜਰਾਤ ਹਾਈ ਕੋਰਟ ਲਈ ਸੱਤ ਵਕੀਲਾਂ ਮੁੰਨਾ ਮਨੀਸ਼ ਭੱਟ, ਸਮੀਰ ਜੇ. ਦਵੇ, ਹੇਮੰਤ ਐੱਮ. ਪ੍ਰਛਾਕ, ਸੰਦੀਪ ਐੱਨ. ਭੱਟ, ਅਨਿਰੁੱੱਧ ਪ੍ਰਦੁਮਨ ਮਾਈ, ਨੀਰਲ ਰਸ਼ਮੀਕਾਂਤ ਮਹਿਤਾ ਅਤੇ ਨਿਸ਼ਾ ਮਹੇਂਦਰ ਭਾਈ ਠਾਕੁਰ ਨੂੰ ਜੱਜ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। 

Leave a Reply

Your email address will not be published. Required fields are marked *