ਅਜੈ ਮਿਸ਼ਰਾ ਬੀ.ਐੱਸ.ਐੱਫ. ਦੇ ਸਮਾਗਮ ’ਚ ਹੋਣਗੇ ਮੁੱਖ ਮਹਿਮਾਨ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜਿਸ ਦੇ ਪੁੱਤਰ ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕਥਿਤ ਤੌਰ ’ਤੇ ਜਾਨ ਤੋਂ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਹਫ਼ਤੇ ਬੀਐੱਸਐੱਫ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਹੋਵੇਗਾ। ਉਹ ਫੋਰਸ ਦੇ ਸਮਾਗਮ ਵਿੱਚ ਦੇਸ਼ ਦੀ ਏਕਤਾ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ। ਸਮਾਰੋਹ 23 ਅਕਤੂਬਰ ਨੂੰ ਕੇਂਦਰੀ ਦਿੱਲੀ ਦੇ ਚਾਣਕਯਪੁਰੀ ਖੇਤਰ ਵਿੱਚ ਰਾਸ਼ਟਰੀ ਪੁਲੀਸ ਮੈਮੋਰੀਅਲ (ਐੱਨਪੀਐੱਮ) ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *