ਸਿੰਘੂ ਮਾਮਲਾ: ਨਵੀਂ ਵੀਡੀਓ ਦੇ ਆਧਾਰ ’ਤੇ ਹਰਿਆਣਾ ਸਿੱਟ ਵੱਲੋਂ ਜਾਂਚ ਸ਼ੁਰੂ

ਚੰਡੀਗੜ੍ਹ: ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਸਿੰਘੂ ਬਾਰਡਰ ’ਤੇ ਮਾਰੇ ਗਏ ਲਖਬੀਰ ਦੇ ਮਾਮਲੇ ਵਿਚ ਨਵੀਂ ਨਸ਼ਰ ਹੋਈ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਪੀੜਤ ਮੌਤ ਤੋਂ ਪਹਿਲਾਂ ਕੁਝ ਦਾਅਵੇ ਕਰ ਰਿਹਾ ਹੈ। ਇਹ ਵੀਡੀਓ ਬੀਤੇ ਕੱਲ੍ਹ ਵੱਡੀ ਤੋਂ ਪੱਧਰ ’ਤੇ ਵਾਇਰਲ ਹੋਈ ਸੀ ਜਿਸ ਵਿਚ ਪੀੜਤ ਕਹਿ ਰਿਹਾ ਹੈ ਉਸ ਨੂੰ ਕਿਸੇ ਨੇ 30 ਹਜ਼ਾਰ ਰੁਪਏ ਦਿੱਤੇ ਹਨ। ਸਿੱਟ ਟੀਮ ਦੇ ਮੁਖੀ ਏਐਸਪੀ ਮਿਯੰਕ ਗੁਪਤਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਸਿੰਘੂ ਘਟਨਾ ਸਬੰਧੀ ਵੀਡੀਓ ਦੀ ਸਚਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ। ਨਵੀਂ ਵੀਡੀਓ ਵਿਚ ਪੀੜਤ ਕਿਸੇ ਵਿਅਕਤੀ ਦਾ ਫੋਨ ਨੰਬਰ ਵੀ ਦੱਸਦਾ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਵੀਡੀਓਜ਼ ਦੇ ਆਧਾਰ ’ਤੇ ਘਟਨਾ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਪਛਾਣ ਕੀਤੀ ਗਈ ਹੈ।