ਭਾਜਪਾ ਦੀ ਮੰਗ: ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਿਨਆ ਜਾਵੇ ਤੇ ਬੰਗਲਾਦੇਸ਼ ਵਰਗੇ ਕਾਨੂੰਨ ਬਣਾਏ ਜਾਣ

ਪਟਨਾ : ਭਾਜਪਾ ਦੇ ਵਿਧਾਇਕ ਹਰੀ ਭੂਸ਼ਣ ਠਾਕੁਰ ਵਚੌਲ ਨੇ ਕਿਹਾ ਹੈ ਕਿ ਜੇਕਰ ਅੱਤਵਾਦ ਨਾਲ ਲੜਨਾ ਹੈ ਤਾਂ ਭਾਰਤ ਨੂੰ ਪਹਿਲਾਂ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ ਅਤੇ ਭਾਰਤ ’ਚ ਰਹਿੰਦੀਆਂ ਘੱਟਗਿਣਤੀਆਂ ਲਈ ਬੰਗਲਾਦੇਸ਼ ਵਰਗੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਵੇਂ ਭਾਜਪਾ ਦੀ ਇਸ ਮੰਗ ਦੀ ਖੁੱਲ੍ਹੀ ਹਮਾਇਤ ਨਾ ਕਰਦੇ ਹੋਣ ਪਰ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਭਾਜਪਾ ਦੀ ਸੁਰ ਵਿੱਚ ਸੁਰ ਮਿਲਾਉਂਦੇ ਨਜ਼ਰ ਆ ਰਹੇ ਹਨ। ਜੇਡੀਯੂ ਦੇ ਵਿਧਾਇਕ ਡਾ: ਸੰਜੀਵ ਕੁਮਾਰ ਦੇ ਅਨੁਸਾਰ ਭਾਰਤ ਸਿਰਫ ਹਿੰਦੂਆਂ ਦਾ ਦੇਸ਼ ਹੈ। ਹਿੰਦੂਆਂ ਤੋਂ ਇਲਾਵਾ ਜੋ ਵੀ ਇਸ ਦੇਸ਼ ਵਿੱਚ ਰਹਿੰਦੇ ਹਨ, ਉਹ ਧਾੜਵੀ ਹਨ। ਭਾਜਪਾ ਵਿਧਾਇਕ ਹਰੀ ਭੂਸ਼ਣ ਠਾਕੁਰ ਅਤੇ ਜੇਡੀਯੂ ਵਿਧਾਇਕ ਸੰਜੀਵ ਕੁਮਾਰ ਤੋਂ ਇਲਾਵਾ, ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਰਾਣਾ ਰਣਧੀਰ ਵੀ ਮੰਨਦੇ ਹਨ ਕਿ ਭਾਰਤ ਸਨਾਤਨ ਧਰਮ ਮੰਨਣ ਵਾਲਿਆਂ ਦਾ ਦੇਸ਼ ਹੈ।