ਡਾਕਟਰਾਂ ਨੇ ਹੈਲਮੇਟ ਪਹਿਨ ਕੇ ਕੀਤਾ ਮਰੀਜ਼ਾਂ ਦਾ ਇਲਾਜ, ਵਜ੍ਹਾ ਤੁਹਾਨੂੰ ਵੀ ਕਰੇਗੀ ਹੈਰਾਨ

ਹੈਦਰਾਬਾਦ: ਦੇਸ਼ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਧਰਨਾ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠ ਜਾਂਦੇ ਹਨ, ਕੁਝ ਲੰਬੇ ਚੱਲਦੇ ਹਨ ਅਤੇ ਕਈ ਸ਼ੁਰੂ ਹੁੰਦੇ ਹੀ ਖ਼ਤਮ ਹੋ ਜਾਂਦੇ ਹਨ। ਜਿਵੇਂ ਕਿ ਕਿਸਾਨ ਅੰਦੋਲਨ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ’ਤੇ ਛਾਏ ਹੋਏ ਹਨ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਕਰੀਬ 11 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਇਸ ਸਮੇਂ ਸੋਸ਼ਲ ਮੀਡੀਆ ’ਤੇ ਇਕ ਅਨੋਖਾ ਵਿਰੋਧ ਪ੍ਰਦਰਸ਼ਨ ਛਾਇਆ ਹੋਇਆ ਹੈ।

ਹੈਦਰਾਬਾਦ ਦੇ ਉਸਮਾਨੀਆ ਜਨਰਲ ਹਸਪਤਾਲ ਦਾ ਵਿਰੋਧ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡਾਕਟਰਾਂ ਵਲੋਂ ਕੀਤਾ ਜਾ ਰਿਹਾ ਅਜਿਹਾ ਵਿਰੋਧ ਪ੍ਰਦਰਸ਼ਨ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਹਸਪਤਾਲ ਦੇ ਡਾਕਟਰਾਂ ਨੇ ਡਿਊਟੀ ਦੌਰਾਨ ਹੈਲਮੇਟ ਪਹਿਨ ਕੇ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ। ਦਰਅਸਲ ਮੰਗਲਵਾਰ ਨੂੰ ਹਸਪਤਾਲ ’ਚ ਡਿਊਟੀ ਦੌਰਾਨ ਇਕ ਮਹਿਲਾ ਡਾਕਟਰ ਦੇ ਸਿਰ ’ਤੇ ਸੀਲਿੰਗ ਫੈਨ (ਪੱਖਾ) ਡਿੱਗਣ ਸਿਰ ’ਤੇ ਸੱਟ ਲੱਗੀ, ਜਿਸ ਮਗਰੋਂ ਸਾਰੇ ਜੂਨੀਅਰ ਡਾਕਟਰਾਂ ਨੇ ਹੈਲਮੇਟ ਪਹਿਨ ਕੇ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ।

ਜੂਨੀਅਰ ਡਾਕਟਰਾਂ ਦਾ ਇਕ ਵਫ਼ਦ ਵੀ ਹਸਪਤਾਲ ਦੇ ਪ੍ਰਧਾਨ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗਾਂ ਦਾ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਲਿਖਿਆ ਗਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਹੋਣ ਲੱਗੀਆਂ ਹਨ। ਅਸੀਂ ਡਰ ਦੇ ਮਾਰੇ ਕੰਮ ਨਹੀਂ ਕਰ ਸਕਦੇ। ਮਰੀਜ਼ ਵੀ ਦਹਿਸ਼ਤ ਵਿਚ ਹਨ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੱਡੀ ਘਟਨਾ ਹੋਵੇ, ਜਦੋਂ ਅਜਿਹਾ ਹੋਵੇਗਾ ਤਾਂ ਅਧਿਕਾਰੀਆਂ ਕੋਲ ਜਵਾਬ ਨਹੀਂ ਹੋਵੇਗਾ। ਕ੍ਰਿਪਾ ਕਰ ਕੇ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਵੇਖੋ। 

Leave a Reply

Your email address will not be published. Required fields are marked *