ਭਾਰਤ ’ਚ ਪੈਟਰੋਲ 121 ਰੁਪਏ ਨੂੰ ਟੱਪਿਆ

ਨਵੀਂ ਦਿੱਲੀ : ਅੱਜ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਨਵੇਂ ਸਿਖਰ ‘ਤੇ ਪਹੁੰਚ ਗਈਆਂ ਹਨ। ਮੱਧ ਪ੍ਰਦੇਸ਼ ‘ਚ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ ਹੈ। ਦਿੱਲੀ ਵਿੱਚ ਪੈਟਰੋਲ 109.34 ਰੁਪਏ ਤੇ ਡੀਜ਼ਲ 98.07 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜਦ ਕਿ ਮੁੰਬਈ ਵਿੱਚ ਇਨ੍ਹਾਂ ਦੀ ਕੀਮਤ ਕ੍ਰਮਵਾਰ 115.15 ਰੁਪੲੇ ਤੇ 106.23 ਰੁਪੲੇ ਪ੍ਰਤੀ ਲਿਟਰ ਹੋ ਗਈ ਹੈ। ਰਾਜਸਥਾਨ ਦੇ ਗੰਗਾਨਗਰ ਵਿੱਚ ਪੈਟਰੋਲ 121.52 ਰੁਪਏ ਤੇ ਡੀਜ਼ਲ 112.44 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

Leave a Reply

Your email address will not be published. Required fields are marked *