ਵਾਰ-ਵਾਰ ਸਹੁਰੇ ਘਰ ਆਉਣ ’ਤੇ ਸਾਲੇ ਨੇ ਜੀਜੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ ਵਿਚ ਭੈਣ ਤੇ ਜੀਜੇ ਦੇ ਵਾਰ-ਵਾਰ ਘਰ ਆਉਣ ਤੋਂ ਨਾਰਾਜ਼ ਇਕ 25 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ ਜੀਜੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਦੌਰਾਨ ਬਚਾਅ ਕਰਦੇ ਹੋਏ ਮੁਲਜ਼ਮ ਦੀ ਮਾਂ ਵੀ ਜ਼ਖ਼ਮੀ ਹੋ ਗਈ। ਪੁਲਿਸ ਇਸ ਮਾਮਲੇ ਦੇ ਹਰ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਤਾਈ ਥਾਣਾ ਇੰਚਾਰਜ ਸੁਨੀਲ ਲਤਾ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਸੋਮਵਾਰ ਦੀ ਰਾਤ ਜ਼ਿਲ੍ਹਾ ਮੁੱਖ ਦਫਤਰ ਤੋਂ ਕਰੀਬ 75 ਕਿਲੋਮੀਟਰ ਦੂਰ ਬਿਛੂਆ ਪਿੰਡ ਵਿਚ ਹੋਈ। ਮੰਗਲਵਾਰ ਨੂੰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹੀਰਾਵਾੜੀ ਪਿੰਡ ਨਿਵਾਸੀ ਪੀੜਤ ਵਿਨੋਦ ਪੰਡਰੇ (32) ਦਾ ਵਿਆਹ ਦੀਪਕ ਕੁਮਰੇ (25) ਦੀ ਭੈਣ ਨਾਲ ਹੋਇਆ ਸੀ। ਦੀਪਕ ਆਪਣੇ ਮਾਤਾ ਤੇ ਪਿਤਾ ਨਾਲ ਰਹਿੰਦਾ ਸੀ ਤੇ ਕਈ ਵਾਰ ਆਪਣੇ ਜੀਜੇ ਦੇ ਆਪਣੇ ਇਥੇ ਜਾਣ ’ਤੇ ਇਤਰਾਜ਼ ਪ੍ਰਗਟਾਅ ਚੁੱਕਾ ਸੀ। ਪੰਦਰੇ ਆਪਣੀ ਪਤਨੀ ਨਾਲ ਕੁਝ ਦਿਨ ਪਹਿਲੇ ਫਿਰ ਸਹੁਰੇ ਘਰ ਆਇਆ ਸੀ।

ਸੋਮਵਾਰ ਰਾਤ ਨੂੰ ਦੀਪਕ ਤੇ ਉਸਦੇ ਜੀਜਾ ਵਿਨੋਦ ਦਰਮਿਆਨ ਇਸ ਮੁੱਦੇ ’ਤੇ ਬਹਿਸ ਹੋਈ। ਇਸ ਤੋਂ ਬਾਅਦ ਦੀਪਕ ਨੇ ਆਪਣੇ ਜੀਜੇ ਨੂੰ ਲੱਕੜ ਦੇ ਡੰਡੇ ਨਾਲ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਮੁਤਾਬਕ, ਦੀਪਕ ਦੀ 65 ਸਾਲਾ ਮਾਂ ਨੇ ਵਿਚਾਲੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਜ਼ਖ਼ਮੀ ਹੋ ਗਈ। ਮੁਲਜ਼ਮ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *