ਗੁਜਰਾਤ: ਕੈਮੀਕਲ ਕੰਪਨੀ ‘ਚ ਪਾਣੀ ਦੀ ਟੈਂਕੀ ਸਾਫ ਕਰ ਰਹੇ ਪੰਜ ਮਜ਼ਦੂਰਾਂ ਦੀ ਮੌਤ

ਅਹਿਮਦਾਬਾਦ – ਗੁਜਰਾਤ ਦੇ ਗਾਂਧੀ ਨਗਰ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗੰਦੇ ਪਾਣੀ ਦੀ ਟੈਂਕੀ ਦੀ ਸਫਾਈ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਗੰਦਾ ਪਾਣੀ ਇੱਕ ਕੈਮੀਕਲ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਪੰਜ ਲੋਕ ਟੈਂਕੀ ਦੀ ਸਫਾਈ ਕਰਨ ਲਈ ਉਤਰੇ ਸਨ। ਗੰਦਾ ਪਾਣੀ ਕੈਮੀਕਲ ਕੰਪਨੀ ਦਾ ਸੀ। ਹਾਦਸੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲਣ ‘ਤੇ ਉੱਥੇ ਭੀੜ ਇਕੱਠੀ ਹੋ ਗਈ। ਇਹ ਘਟਨਾ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਦੇ ਖਟਰਾਜ ਪਿੰਡ ਵਿੱਚ ਹੋਈ ਹੈ। ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਸਾਰੇ ਪੰਜ ਮਜਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਅਜੇ ਦੱਸਿਆ ਜਾ ਰਿਹਾ ਹੈ ਕਿ ਸਾਹ ਘੁੱਟਣ ਦੀ ਵਜ੍ਹਾ ਨਾਲ ਮਜ਼ਦੂਰਾਂ ਦੀ ਮੌਤ ਹੋਈ ਹੈ।

Leave a Reply

Your email address will not be published. Required fields are marked *