ਸਲਮਾਨ ਖੁਰਸ਼ੀਦ ਨੇ ਆਪਣੀ ਕਿਤਾਬ ‘ਚ ਹਿੰਦੂਤਵ ਨੂੰ ਅੱਤਵਾਦੀ ਸੰਗਠਨਾਂ ISIS ਅਤੇ ਬੋਕੋ ਹਰਮ ਜੋੜਿਆ

ਨਵੀਂ ਦਿੱਲੀ: ਕਾਂਗਰਸੀ (Congress) ਆਗੂ ਸਲਮਾਨ ਖੁਰਸ਼ੀਦ (Congress Leader Salman Khurshid) ਨੇ ਆਪਣੀ ਨਵੀਂ ਕਿਤਾਬ ਨਾਲ ਸਿਆਸੀ ਭੂਚਾਲ ਮਚਾ ਦਿੱਤਾ ਹੈ। ਸਲਮਾਨ ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਕਿਤਾਬ ਵਿੱਚ ‘ਸਨਰਾਈਜ਼ ਓਵਰ ਅਯੁੱਧਿਆ, ਨੈਸ਼ਨਹੁੱਡ ਇਨ ਅਵਰ ਟਾਈਮਜ਼’ ਵਿੱਚ ਅੱਜ ਦੇ ਹਿੰਦੂਤਵ ਦੀ ਤੁਲਨਾ ਆਈਐਸਆਈ (ISIS) ਅਤੇ ਬੋਕੋ ਹਰਮ (Boko Haram) ਵਰਗੇ ਅੱਤਵਾਦੀ ਸੰਗਠਨਾਂ ਦੇ ਜੇਹਾਦੀ ਇਸਲਾਮ ਵਾਲੀ ਸੋਚ ਨਾਲ ਕੀਤੀ ਹੈ। ਇਸ ਕਿਤਾਬ ਨੂੰ ਬੁੱਧਵਾਰ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ (P Chidambaram) ਅਤੇ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਜਾਰੀ ਕੀਤਾ।

ਸਲਮਾਨ ਖੁਰਸ਼ੀਦ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਅੱਜ ਦੇ ਮਜ਼ਬੂਤ ਹਿੰਦੂਤਵ ਦਾ ਸਿਆਸੀ ਰੂਪ ਸਾਧਾਂ-ਸੰਤਾਂ ਦੇ ਸਨਾਤਨ ਅਤੇ ਪ੍ਰਾਚੀਨ ਹਿੰਦੂਵਾਦ ਨੂੰ ਇੱਕ ਪਾਸੇ ਕਰ ਰਿਹਾ ਹੈ, ਜੋ ਹਰ ਤਰ੍ਹਾਂ ਨਾਲ ਆਈ.ਐਸ.ਆਈ.ਐਸ. ਅਤੇ ਬੋਕੋ ਹਰਮ ਵਰਗੀਆਂ ਜੇਹਾਦੀ ਇਸਲਾਮੀ ਜਥੇਬੰਦੀਆਂ ਹਨ। ਹਾਲਾਂਕਿ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਨੇ ਆਪਣੀ ਨਵੀਂ ਕਿਤਾਬ ‘ਚ ਅਯੁੱਧਿਆ ਵਿਵਾਦ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਤਾਰੀਫ ਕੀਤੀ ਹੈ।

‘Sunrise over Ayodhya, Nationhood in our Times’ ਨਾਂਅ ਦੀ ਕਿਤਾਬ ‘ਚ ਸਲਮਾਨ ਖੁਰਸ਼ੀਦ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਤਾਰੀਫ ਕਰਦੇ ਹੋਏ ਕੁਝ ਸਵਾਲ ਖੜ੍ਹੇ ਕੀਤੇ ਹਨ ਪਰ ਉਮੀਦ ਜਤਾਈ ਹੈ ਕਿ ਹੁਣ ਦੇਸ਼ ਇਸ ਵਿਵਾਦ ਤੋਂ ਅੱਗੇ ਵਧੇਗਾ। ਆਪਣੀ ਕਿਤਾਬ ਵਿੱਚ ਸਲਮਾਨ ਖੁਰਸ਼ੀਦ ਨੇ ਹਿੰਦੂਤਵ ਵੱਲ ਝੁਕਾਅ ਦੀ ਵਕਾਲਤ ਕਰਨ ਵਾਲੇ ਕਾਂਗਰਸੀ ਆਗੂਆਂ ਦੀ ਵੀ ਆਲੋਚਨਾ ਕੀਤੀ ਹੈ।

ਸਲਮਾਨ ਨੇ ਲਿਖਿਆ ਹੈ ਕਿ ਕਾਂਗਰਸ ‘ਚ ਇੱਕ ਵਰਗ ਅਜਿਹਾ ਹੈ, ਜਿਸ ਨੂੰ ਅਫਸੋਸ ਹੈ ਕਿ ਪਾਰਟੀ ਦਾ ਅਕਸ ਘੱਟਗਿਣਤੀ ਪੱਖੀ ਪਾਰਟੀ ਵਾਲੀ ਬਣ ਗਈ ਹੈ। ਇਹ ਲੋਕ ਸਾਡੀ ਲੀਡਰਸ਼ਿਪ ਦੀ ਜਨਤਕ ਪਛਾਣ ਦੀ ਵਕਾਲਤ ਕਰਦੇ ਹਨ। ਇਨ੍ਹਾਂ ਲੋਕਾਂ ਨੇ ਅਯੁੱਧਿਆ ‘ਤੇ ਆਏ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਐਲਾਨ ਕੀਤਾ ਕਿ ਹੁਣ ਇਸ ਜਗ੍ਹਾ ‘ਤੇ ਇਕ ਵਿਸ਼ਾਲ ਮੰਦਰ ਬਣਾਇਆ ਜਾਣਾ ਚਾਹੀਦਾ ਹੈ।

ਭਾਜਪਾ ਨੇ ਪ੍ਰਗਟਾਇਆ ਸਖ਼ਤ ਇਤਰਾਜ਼

ਸਲਮਾਨ ਨੇ ਲਿਖਿਆ, ”ਯਕੀਨਨ ਹਿੰਦੂਤਵ ਦੇ ਸਮਰਥਕ ਇਸ ਨੂੰ ਇਤਿਹਾਸ ‘ਚ ਆਪਣੇ ਮਾਣ ਦੀ ਮਾਨਤਾ ਦੇ ਰੂਪ ‘ਚ ਦੇਖਣਗੇ। ਜ਼ਿੰਦਗੀ ਬਹੁਤ ਸਾਰੀਆਂ ਖਾਮੀਆਂ ਨਾਲ ਭਰੀ ਹੋਈ ਹੈ, ਜਿਸ ਵਿੱਚ ਨਿਆਂ ਦੇ ਸੰਦਰਭ ਵਿੱਚ ਵੀ ਸ਼ਾਮਲ ਹੈ, ਪਰ ਸਾਨੂੰ ਅੱਗੇ ਵਧਣ ਲਈ ਇਸ ਨਾਲ ਅਨੁਕੂਲ ਹੋਣ ਦੀ ਜ਼ਰੂਰਤ ਹੈ, ਭਾਵੇਂ ਕੁਝ ਲੋਕ ਫੈਸਲੇ ਨਾਲ ਸਹਿਮਤ ਨਾ ਹੋਣ।

ਭਾਜਪਾ (BJP) ਨੇ ਸਲਮਾਨ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਕੇਂਦਰੀ ਮੰਤਰੀ (Central Minister) ਮੁਖਤਾਰ ਅੱਬਾਸ ਨਕਵੀ (Mukhtar Abbas Nakvi) ਨੇ ਕਿਹਾ ਕਿ ਇਹ ਬੇਵਕੂਫੀ ਵਾਲੀ ਗੱਲ ਹੈ। ਨਕਵੀ ਨੇ ਕਿਹਾ ਕਿ ਹਿੰਦੂਤਵ (Hindutava) ਦਾ ਗਿਆਨ ਨਾ ਰੱਖਣ ਵਾਲੇ ਹੀ ਅਜਿਹੇ ਕੰਮ ਕਰਦੇ ਹਨ।

ਕਿਤਾਬ ਲਾਂਚ ਕਰਨ ਮੌਕੇ ਦਿਗਵਿਜੇ ਸਿੰਘ ਨੇ ਕਿਹਾ ਕਿ ਇਸਲਾਮ ਦੇ ਆਗਮਨ ਤੋਂ ਪਹਿਲਾਂ ਵੀ ਮੰਦਿਰਾਂ ਨੂੰ ਤਬਾਹ ਕੀਤਾ ਗਿਆ ਹੈ, ਇਸ ਨੂੰ ਸਿਰਫ਼ ਇਸਲਾਮ ਨਾਲ ਜੋੜਨਾ ਠੀਕ ਨਹੀਂ ਹੈ। ਰਾਜਿਆਂ ਦੇ ਰਾਜ ਦੌਰਾਨ ਵੀ, ਇੱਕ ਰਾਜੇ ਨੇ ਦੂਜੇ ਨੂੰ ਕਬਜੇ ਵਿੱਚ ਲੈ ਕੇ ਕਈ ਵਾਰ ਮੰਦਿਰ ਤੋੜਿਆ ਸੀ। ਦੂਜੇ ਪਾਸੇ ਚਿਦੰਬਰਮ ਨੇ ਅਯੁੱਧਿਆ ਫੈਸਲੇ ‘ਤੇ ਕਿਹਾ ਕਿ ਫੈਸਲਾ ਸਹੀ ਹੈ, ਇਸ ਲਈ ਦੋਵੇਂ ਧਿਰਾਂ ਨੇ ਸਵੀਕਾਰ ਕੀਤਾ।

Leave a Reply

Your email address will not be published. Required fields are marked *