2 ਬੱਚਿਆਂ ਨੂੰ ਮਾਰਨ ਵਾਲੇ ਤੇਂਦੁਏ ਨੂੰ ਫੜ੍ਹਨ ਦੀ ਬਜਾਏ ਜੰਗਲਾਤ ਵਿਭਾਗ ਨੇ ਦਿੱਤੇ ਹਾਸੋਹੀਣੇ ਸੁਝਾਅ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਆਦਮਖੋਰ ਤੇਂਦੁਏ ਦਾ ਡਰ ਫੈਲਿਆ ਹੋਇਆ ਹੈ। ਸ਼ਹਿਰ ਨਾਲ ਲੱਗਦੇ ਏਰੀਏ ’ਚ ਹੁਣ ਲੋਕ ਦੇਰ ਸ਼ਾਮ ਤੋਂ ਪਹਿਲਾਂ ਹੀ ਘਰ ਚੱਲੇ ਜਾਂਦੇ ਹਨ। ਉੱਥੇ ਹੀ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਤੱਕ ਨਿਕਲਣ ਨਹੀਂ ਦੇ ਰਹੇ ਹਨ। ਜਦੋਂ ਕਿ ਜੰਗਲਾਤ ਵਿਭਾਗ ਇਸ ਆਦਮਖੋਰ ਤੇਂਦੁਏ ਨੂੰ ਫੜਨ ਦੀ ਬਜਾਏ ਅਜਬ-ਗਜਬ ਆਈਡੀਆ ਦੇ ਰਿਹਾ ਹੈ। ਇਸ ’ਚ ਤੇਂਦੁਏ ਤੋਂ ਬਚਣ ਲਈ ਕਈ ਤਰ੍ਹਾਂ ਦੇ ਸੁਝਾਅ ਲੋਕਾਂ ਨੂੰ ਸੁਝਾਏ ਗਏ ਹਨ। ਇਸ ’ਚ ਕੁਝ ਸੁਝਾਅ ਅਜਿਹੇ ਹਨ, ਜਿਸ ਨੂੰ ਪੜ੍ਹ ਕੇ ਹਾਸਾ ਆਉਂਦਾ ਹੈ। ਕਿਉਂਕਿ ਤੇਂਦੁਏ ਤੋਂ ਬਚਣ ਲਈ ਜੰਗਲਾਤ ਵਿਭਾਗ ਜਿੱਥੇ ਲੋਕਾਂ ਨੂੰ ਗੀਤ ਗਾਉਣ ਦੀ ਸਲਾਹ ਦੇ ਰਿਹਾ ਹੈ, ਉੱਥੇ ਹੀ ਨਾਲ ਟਰਾਂਜਿਸਟਰ ਲੈ ਕੇ ਚੱਲਣ ਲਈ ਕਿਹਾ ਰਿਹਾ ਹੈ। ਹਾਲਾਂਕਿ ਇਸ ’ਚ ਕੁਝ ਸੁਝਾਅ ਚੰਗੇ ਵੀ ਹਨ ਪਰ ਤੇਂਦੁਏ ਨੂੰ ਫੜਨ ਜਾਂ ਮਾਰਨ ਦੀ ਬਜਾਏ ਜੰਗਲਾਤ ਵਿਭਾਗ ਲੋਕਾਂ ਨੂੰ ਸਿਰਫ਼ ਸਲਾਹ ਦੇ ਰਿਹਾ ਹੈ। ਇਸ ਨਾਲ ਤਾਂ ਇਹ ਲੱਗ ਰਿਹਾ ਹੈ ਕਿ ਜੰਗਲਾਤ ਵਿਭਾਗ ਤੇਂਦੁਏ ਨੂੰ ਫੜਨ ’ਚ ਬਿਲਕੁੱਲ ਵੀ ਗੰਭੀਰ ਨਹੀਂ ਹੈ। ਅਜਿਹੇ ’ਚ 2 ਬੱਚਿਆਂ ਨੂੰ ਮਾਰਨ ਵਾਲਾ ਤੇਂਦੁਆ ਫਿਰ ਤੋਂ ਕਿਸੇ ਤਲਾਸ਼ ’ਚ ਹੋਵੇਗਾ। ਜਦੋਂ ਤੱਕ ਉਸ ਨੂੰ ਫੜਿਆ ਨਹੀਂ ਜਾਂਦਾ, ਉਦੋਂ ਤੱਕ ਲੋਕਾਂ ’ਚ ਉਸ ਦੇ ਆਤੰਕ ਦਾ ਡਰ ਬਣਿਆ ਰਹੇਗਾ।

PunjabKesari

ਅਜਿਹਾ ਨਾ ਕਰਨ ਲੋਕ
ਕਦੇ ਵੀ ਤੇਂਦੁਏ ਦਾ ਪਿੱਛਾ ਨਾ ਕਰੋ, ਡਰ ਕਾਰਨ ਉਹ ਕਦੇ ਵੀ ਹਮਲਾ ਕਰ ਸਕਦਾ ਹੈ।
ਘਰ ਅਤੇ ਪਿੰਡ ਦੇ ਨੇੜੇ-ਤੇੜੇ ਪਾਲਤੂ ਕੁੱਤੇ ਅਤੇ ਹੋਰ ਪਾਲਤੂ ਜਾਨਵਰਾਂ ਨੂੰ ਬਾਹਰ ਨਾ ਬੰਨ੍ਹੋ।
ਬਚਿਆ ਹੋਇਆ ਭੋਜਨ, ਕੂੜਾ ਬਾਹਰ ਖੁੱਲ੍ਹੇ ਸਥਾਨ ’ਤੇ ਨਾ ਸੁੱਟੋ। ਇਹ ਅਵਾਰਾ ਪਸ਼ੂਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਆਵਾਰਾ ਪਸ਼ੂ ਤੇਂਦੁਏ ਨੂੰ। 
ਬੱਚਿਆਂ ਅਤੇ ਔਰਤਾਂ ਨੂੰ ਇਕੱਲੇ ਨਾ ਛੱਡੋ।
ਪਸ਼ੂ ਬੰਨ੍ਹਣ ਦੇ ਕਮਰਿਆਂ ਨੂੰ ਮਜ਼ਬੂਤ ਰੱਖੋ।

ਇਹ ਕਰਨ ਦੀ ਸਲਾਹ
ਹਨ੍ਹੇਰੇ ’ਚ ਬਾਹਰ ਨਿਕਲਦੇ ਸਮੇਂ ਗੀਤ ਗਾਉਂਦੇ ਹੋਏ, ਗੱਲ ਕਰਦੇ ਹੋਏ ਅਤੇ ਟਰਾਂਜਿਸਟਰ ਜਾਂ ਮੋਬਾਇਲ ’ਤੇ ਗੀਤ ਵਜਾਉਂਦੇ ਹੋਏ ਜਾਓ।
ਜਦੋਂ ਵੀ ਤੇਂਦੁਆ ਦਿਖਾਈ ਦੇਵੇ ਜ਼ੋਰ ਨਾਲ ਚਿਲਾਓ, ਹੱਥ ਹਿਲਾਓ ਪਰ ਉਸ ਦਾ ਪਿੱਛਾ ਨਾ ਕਰੋ।
ਬੱਚੇ ਬਾਹਰ ਹਮੇਸ਼ਾ ਗਰੁੱਪ ’ਚ ਵੀ ਨਿਕਲਣ।

Leave a Reply

Your email address will not be published. Required fields are marked *