ਆਧਾਰ ਦੀ ਤਰਜ਼ ’ਤੇ ਜ਼ਮੀਨ ਦਾ ਵੀ ਹੋਵੇਗਾ ਯੂਆਈਡੀ ਨੰਬਰ

ਨਵੀਂ ਦਿੱਲੀ : ਜ਼ਮੀਨ ਦੇ ਦਸਤਾਵੇਜ਼ ’ਚ ਛੇੜਛਾੜ ਜਾਂ ਕਿਸੇ ਵੀ ਤਰ੍ਹਾਂ ਦੇ ਘੁਟਾਲੇ ਨੂੰ ਰੋਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਮੀਨੀ ਦਸਤਾਵੇਜ਼ ਨੂੰ ਡਿਜੀਟਲ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਆਧਾਰ ਨੰਬਰ ਦੀ ਤਰਜ਼ ’ਤੇ ਸਾਰੇ ਜ਼ਮੀਨ ਮਾਲਿਕਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਯੂਨੀਕ ਆਈਡੀ ਨੰਬਰ ਦਿੱਤਾ ਜਾਵੇਗਾ, ਜਿਹੜਾ ਸਾਰੇ ਬੈਂਕਾਂ ਤੇ ਹੋਰ ਸਰਕਾਰੀ ਅਦਾਰਿਆਂ ਲਈ ਵੀ ਆਨਲਾਈਨ ਉਪਲਬਧ ਹੋਵੇਗਾ। ਇਸ ਨਾਲ ਜ਼ਮੀਨ ਦੇ ਇਕ ਹੀ ਟੁੱਕੜੇ ਦਾ ਕਈ ਲੋਕਾਂ ਦੇ ਨਾਂ ਰਜਿਸਟਰੀ ਕਰ ਦੇਣ ਜਾਂ ਉਸੇ ਜ਼ਮੀਨ ’ਤੇ ਕਈ ਬੈਂਕਾਂ ਤੋਂ ਕਰਜ਼ਾ ਲੈਣਾ ਆਸਾਨ ਨਹੀਂ ਹੋਵੇਗਾ।
ਪਿਛਲੇ ਹਫ਼ਤੇ ਕੇਂਦਰੀ ਭੌਂ ਵਸੀਲਾ ਮੰਤਰਾਲੇ ਦੇ ਰਾਸ਼ਟਰੀ ਸੰਮੇਲਨ ’ਚ ਸਾਰੇ ਸੂਬਿਆਂ ਦੇ ਮਾਲ ਮੰਤਰੀਆਂ ਦੀ ਹਾਜ਼ਰੀ ’ਚ ਜ਼ਮੀਨੀ ਦਸਤਾਵੇਜ਼ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ’ਤੇ ਵਿਚਾਰ ਕੀਤਾ ਗਿਆ। ਉਸ ’ਚ ਜ਼ਮੀਨ ਦੇ ਯੂਨੀਕ ਨੰਬਰ ਦੀ ਵਿਵਸਥਾ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਇਸੇ ਸਾਲ ਦੇ ਆਖ਼ਰ ਤਕ ਇਸ ਵਿਵਸਥਾ ਨੂੰ ਸਾਰੇ ਸੂਬਿਆਂ ’ਚ ਲਾਗੂ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *