ਪੀਐੱਨਬੀ ਦੇ ਸਰਵਰ ’ਚ ਸੰਨ੍ਹ, ‘ਉਜਾਗਰ’ ਹੋਈ ਗਾਹਕਾਂ ਦੀ ਜਾਣਕਾਰੀ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਦੇ ਸਰਵਰ ’ਚ ਕਥਿਤ ਤੌਰ ’ਤੇ ਸੰਨ੍ਹ ਨਾਲ ਕਰੀਬ 18 ਕਰੋੜ ਗਾਹਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਲਗਪਗ ਸੱਤ ਮਹੀਨਿਆਂ ਤਕ ‘ਉਜਾਗਰ’ ਹੁੰਦੀ ਰਹੀ। ਇਹ ਦਾਅਵਾ ਸਾਈਬਰ ਸਕਿਉਰਿਟੀ ਕੰਪਨੀ ਸਾਈਬਰਐਕਸ-9 ਨੇ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਜਨਤਕ ਖੇਤਰ ਦੇ ਬੈਂਕ ’ਚ ਸੁਰੱਖਿਆ ਖਾਮੀ ਕਾਰਨ ਇਹ ਸਾਈਬਰ ਹਮਲਾ ਪ੍ਰਸ਼ਾਸਨਿਕ ਕੰਟਰੋਲ ਦੇ ਨਾਲ ਉਸ ਦੀ ਸੰਪੂਰਨ ਡਿਜੀਟਲ ਬੈਂਕਿੰਗ ਪ੍ਰਣਾਲੀ ਤਕ ਹੋਇਆ ਹੈ।

ਇਸ ਦੌਰਾਨ ਬੈਂਕ ਨੇ ਤਕਨੀਕੀ ਗੜਬੜੀ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਸਰਵਰ ’ਚ ਸੰਨ੍ਹ ਨਾਲ ਗਾਹਕਾਂ ਦੀ ਮਹੱਤਵਪੂਰਨ ਜਾਣਕਾਰੀ ਜਨਤਕ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਬੈਂਕ ਨੇ ਕਿਹਾ, ‘ਇਸ ਕਾਰਨ ਗਾਹਕਾਂ ਦੇ ਡਾਟਾ/ਐਪਲੀਕੇਸ਼ਨਰਜ਼ ’ਤੇ ਕੋਈ ਅਸਰ ਨਹੀਂ ਪਿਆ ਅਤੇ ਸਰਵਰ ਨੂੰ ਚੌਕੀ ਦੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।’

ਉੱਥੇ ਸਾਈਬਰਐਕਸ-9 ਦੇ ਸੰਸਥਾਪਕ ਅਤੇ ਪ੍ਰਬੰਧ ਡਾਇਰੈਕਟਰ ਹਿਮਾਂਸ਼ੂ ਪਾਠਕ ਨੇ ਦੋਸ਼ ਲਾਇਆ ਕਿ ਪੰਜਾਬ ਨੈਸ਼ਨਲ ਬੈਂਕ ਪਿਛਲੇ ਸੱਤ ਮਹੀਨਿਆਂ ਤੋਂ ਆਪਣੇ 18 ਕਰੋੜ ਤੋਂ ਜ਼ਿਆਦਾ ਗਾਹਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਨਾਲ ਸਮਝੌਤਾ ਕਰਦਾ ਰਿਹਾ।

ਹਿਮਾਂਸ਼ੂ ਪਾਠਕ ਨੇ ਕਿਹਾ, ਪੀਐੱਨਬੀ ਉਦੋਂ ਜਾਗਿਆ ਅਤੇ ਉਸ ਨੇ ਇਸ ਗੜਬੜੀ ਨੂੰ ਠੀਕ ਕੀਤਾ ਜਦੋਂ ਕੰਪਨੀ ਨੇ ਇਸ ਦਾ ਪਤਾ ਲਾਇਆ ਅਤੇ ਸਾਈਬਰ ਸੁਰੱਖਿਆ ’ਤੇ ਨਜ਼ਰ ਰੱਖਣ ਵਾਲੀਆਂ ਸੰਸਥਾਵਾਂ ਸੀਈਆਰਟੀ-ਇਨ ਅਤੇ ਨੈਸ਼ਨਲ ਕ੍ਰਿਟੀਕਲ ਇਨਫਾਰਮੇਸ਼ਨ ਇੰਫਰਾਸਟਕਚਰ ਪ੍ਰੋਟੈਕਸ਼ਨ ਸੈਂਟਰ ਰਾਹੀਂ ਬੈਂਕ ਨੂੰ ਸੂਚਿਤ ਕੀਤਾ।

ਹਿਮਾਂਸ਼ੂ ਪਾਠਕ ਨੇ ਕਿਹਾ ਕਿ ਸਾਡੀ ਰਿਸਰਚ ਟੀਮ ਨੇ ਪੀਐੱਨਬੀ ’ਚ ਇਕ ਬਹੁਤ ਹੀ ਮਹੱਤਵਪੂਰਨ ਸੁਰੱਖਿਆ ਭੁੱਲ ਦਾ ਪਤਾ ਲਾਇਆ, ਜਿਸ ਕਾਰਨ ਅੰਦਰੂਨੀ ਸਰਵਰ ਤਕ ਪ੍ਰਭਾਵਿਤ ਹੋ ਰਿਹਾ ਸੀ। ਉੱਥੇ ਬੈਂਕ ਦਾ ਕਹਿਣਾ ਹੈ ਕਿ ਜਿਸ ਸਰਵਰ ’ਚ ਸੇਂਧ ਦੀ ਗੱਲ ਸਾਹਮਣੇ ਆਈ ਹੈ, ਉਸ ’ਚ ਕੋਈ ਸੰਵੇਦਨਸ਼ੀਲ ਜਾਂ ਮਹੱਤਵਪੂਰਨ ਜਾਣਕਾਰੀ ਨਹੀਂ ਸੀ।

Leave a Reply

Your email address will not be published. Required fields are marked *