ਤਾਮਿਲਨਾਡੂ: ਲਾੜੇ ਦੀ ਥਾਂ ਚਚੇਰੇ ਭਰਾ ਨਾਲ ਕਰਵਾਇਆ ਵਿਆਹ

ਚੰਡੀਗੜ੍ਹ : ਤਾਮਿਲਨਾਡੂ ਵਿੱਚ ਦੁਲਹਨ ਨੇ ਵਿਆਹ ਸਮਾਗਮ ਵਿੱਚ ਵਾਪਰੇ ਘਟਨਾਕ੍ਰਮ ਦੌਰਾਨ ਲਾੜੇ ਵਲੋਂ ਥੱਪੜ ਮਾਰਨ ਤੋਂ ਬਾਅਦ ਆਪਣਾ ਵਿਆਹ ਰੱਦ ਕਰਨ ਦਾ ਫੈਸਲਾ ਕੀਤਾ। ਇਕ ਅਖਬਾਰ ਦੀ ਰਿਪੋਰਟ ਅਨੁਸਾਰ ਉਸ ਨੇ ਕੁਝ ਘੰਟਿਆਂ ਬਾਅਦ ਆਪਣੇ ਚਚੇਰੇ ਭਰਾ ਨਾਲ ਵਿਆਹ ਕਰਾ ਲਿਆ। ਜਾਣਕਾਰੀ ਮਿਲੀ ਹੈ ਕਿ ਲਾੜੀ ਪਨਰੂਤੀ ਤੋਂ ਪੋਸਟ ਗਰੈਜੂਏਟ ਹੈ ਅਤੇ ਲਾੜਾ ਚੇਨਈ ਦੀ ਇੱਕ ਫਰਮ ਵਿਚ ਸੀਨੀਅਰ ਇੰਜੀਨੀਅਰ ਵਜੋਂ ਕਾਰਜਰਤ ਹੈ। ਉਨ੍ਹਾਂ ਦੋਵਾਂ ਨੇ 20 ਜਨਵਰੀ ਨੂੰ ਵਿਆਹ ਕਰਨ ਦਾ ਫੈਸਲਾ ਕੀਤਾ ਸੀ।

ਇਹ ਜੋੜਾ ਵਿਆਹ ਤੋਂ ਇਕ ਦਿਨ ਪਹਿਲਾਂ ਪਰਿਵਾਰਾਂ ਸਣੇ ਡੀਜੇ ਨਾਈਟ ਫੰਕਸ਼ਨ ’ਤੇ ਇਕੱਠਾ ਹੋਇਆ। ਉਥੇ ਡਾਂਸ ਫਲੋਰ ’ਤੇ ਲਾੜਾ ਅਤੇ ਲਾੜੀ ਇਕੱਠੇ ਡਾਂਸ ਕਰ ਰਹੇ ਸਨ ਅਤੇ ਲਾੜੀ ਦਾ ਚਚੇਰਾ ਭਰਾ ਡਾਂਸ ਫਲੋਰ ’ਤੇ ਆ ਗਿਆ ਤੇ ਉਸ ਨੇ ਲਾੜਾ-ਲਾੜੀ ਦੇ ਮੋਢਿਆਂ ’ਤੇ ਹੱਥ ਰੱਖ ਕੇ ਉਨ੍ਹਾਂ ਨਾਲ ਨੱਚਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਲਾੜਾ ਨਾਰਾਜ਼ ਹੋ ਗਿਆ। ਲਾੜੇ ਨੇ ਲਾੜੀ ਅਤੇ ਉਸ ਦੇ ਚਚੇਰੇ ਭਰਾ ਨੂੰ ਧੱਕਾ ਮਾਰਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾੜੇ ਨੇ ਲੜਕੀ ਨੂੰ ਥੱਪੜ ਮਾਰਿਆ। ਇਸ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਰੱਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਲਾੜੇ ਨੇ ਉਨ੍ਹਾਂ ਨੂੰ ਸਮਾਗਮ ਵਿਚੋਂ ਬਾਹਰ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ ਲਾੜੀ ਦੇ ਰਿਸ਼ਤੇਦਾਰਾਂ ਨੇ ਉਸੇ ਤਰੀਕ ਨੂੰ ਉਸ ਦਾ ਵਿਆਹ ਚਚੇਰੇ ਭਰਾ ਨਾਲ ਕਰਵਾਉਣ ਦਾ ਫੈਸਲਾ ਕੀਤਾ।

Leave a Reply

Your email address will not be published. Required fields are marked *