ਦੇਸ਼ ਭਰ ’ਚ ਪੁਲੀਸ ਦਾ ਅਕਸ ਦਾਗ਼ਦਾਰ, ਆਮ ਲੋਕਾਂ ਪ੍ਰਤੀ ਰਵੱਈਆ ਅਸੰਵੇਦਨਸ਼ੀਲ: ਸੰਸਦੀ ਕਮੇਟੀ

ਨਵੀਂ ਦਿੱਲੀ: ਸੰਸਦੀ ਕਮੇਟੀ ਨੇ ਦੇਸ਼ ਭਰ ਵਿੱਚ ਪੁਲੀਸ ਦੇ ਨਕਾਰਾਤਮਕ ਅਕਸ ‘ਤੇ ਚਿੰਤਾ ਪ੍ਰਗਟਾਈ ਹੈ ਕਿ ਪੁਲੀਸ ਨੂੰ ਅਕਸਰ ਆਮ ਲੋਕਾਂ ਅਤੇ ਕਮਜ਼ੋਰ ਵਰਗਾਂ ਪ੍ਰਤੀ ਅਸੰਵੇਦਨਸ਼ੀਲ ਦੇਖਿਆ ਜਾਂਦਾ ਹੈ। ਕਾਂਗਰਸ ਆਗੂ ਆਨੰਦ ਸ਼ਰਮਾ ਦੀ ਅਗਵਾਈ ਵਾਲੀ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਇਸ ਗੱਲ ’ਤੇ ਵੀ ਚਿੰਤਾ ਪ੍ਰਗਟਾਈ ਹੈ ਕਿ ਕੁਝ ਆਈਪੀਐੱਸ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਕਮੇਟੀ ਨੇ ਇਸ ਹਫ਼ਤੇ ਸੰਸਦ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ, ‘ਦੇਸ਼ ਭਰ ਵਿੱਚ ਪੁਲੀਸ ਦਾ ਜਨਤਕ ਅਕਸ ਨਕਾਰਾਤਮਕ ਹੈ।’

Leave a Reply

Your email address will not be published. Required fields are marked *