ਅਦਾਕਾਰਾ ਦੀਪਿਕਾ ਸਿੰਘ ਦੀ ਮਾਂ ਕਰੋਨਾ ਪਾਜ਼ੇਟਿਵ

ਨਵੀਂ ਦਿੱਲੀ : ਟੀਵੀ ਸੀਰੀਅਲ ‘ਦੀਆ ਔਰ ਬਾਤੀ’ ਦੀ ਅਦਾਕਾਰਾ ਦੀਪਿਕਾ ਸਿੰਘ ਦੀ ਮਾਂ ਨੂੰ ਕਰੋਨਾ ਹੋ ਗਿਆ ਤੇ ਉਸ ਨੇ ਦਿੱਲੀ ਸਰਕਾਰ ਤੱਕ ਸੋਸ਼ਲ ਮੀਡੀਆ ਰਾਹੀਂ ਪਹੁੰਚ ਕੀਤੀ ਤਾਂ ਦਿੱਲੀ ਸਰਕਾਰ ਵੀ ਤੁਰੰਤ ਹਰਕਤ ਵਿੱਚ ਆਈ। ਦੀਪਿਕਾ ਨੇ ਕਿਹਾ ਸੀ ਕਿ ਉਸ ਦੀ 59 ਸਾਲਾਂ ਦੀ ਮਾਂ ਕੋਵਿਡ-19 ਪਾਜ਼ੇਟਿਵ ਹੈ। ਅਦਾਕਾਰਾ ਨੇ ਉਨ੍ਹਾਂ ਦੀ ਦਿੱਲੀ ਰਿਹਾਇਸ਼ ਦਾ ਪਤਾ ਸਾਂਝਾ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕੀਤਾ। ਦੀਪਿਕਾ ਸਿੰਘ ਨੇ ਜ਼ਿਕਰ ਕੀਤਾ ਕਿ ਉਸ ਦੀ ਮਾਂ ਨੂੰ ਸਿਰਫ ਬੁਖਾਰ ਸੀ।